IND vs BAN Test Day 5 : ਭਾਰਤ ਨੂੰ ਜਿੱਤ ਲਈ ਸਿਰਫ਼ 95 ਦੌੜਾਂ ਦੀ ਜ਼ਰੂਰਤ
ਕਾਨਪੁਰ, 1ਅਕਤੂਬਰ (ਵਿਸ਼ਵ ਵਾਰਤਾ): ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਆਪਣੀ ਖੇਡ ਨਾਲ ਇਸ ਮੈਚ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ ਹੈ। 5ਵੇਂ ਅਤੇ ਆਖਰੀ ਦਿਨ ਅਸ਼ਵਿਨ, ਜਡੇਜਾ ਅਤੇ ਬੁਮਰਾਹ ਨੇ ਬੰਗਲਾਦੇਸ਼ ਦੀ ਦੂਜੀ ਪਾਰੀ ਨੂੰ ਸਿਰਫ 146 ਦੌੜਾਂ ‘ਤੇ ਸਮੇਟ ਦਿੱਤਾ। ਹੁਣ ਭਾਰਤ ਨੂੰ ਜਿੱਤ ਲਈ ਸਿਰਫ਼ 95 ਦੌੜਾਂ ਦੀ ਲੋੜ ਹੈ।ਚੌਥੇ ਦਿਨ ਬੰਗਲਾਦੇਸ਼ ਦੀ ਪਹਿਲੀ ਪਾਰੀ ਭਾਰਤੀ ਟੀਮ ਦੇ ਗੇਂਦਬਾਜ਼ਾਂ ਦੇ 233 ਦੌੜਾਂ ਦੇ ਸਕੋਰ ‘ਤੇ ਸਮਾਪਤ ਹੋ ਗਈ, ਜਿਸ ਤੋਂ ਬਾਅਦ ਭਾਰਤੀ ਟੀਮ ਨੇ ਟੀ-20 ਸਟਾਈਲ ‘ਚ ਬੱਲੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ਦੇ ਪਹਿਲੀ ਪਾਰੀ ਦੇ ਸਕੋਰ ਦੇ ਮੁਕਾਬਲੇ 52 ਦੌੜਾਂ ਦੀ ਬੜ੍ਹਤ ਲੈ ਲਈ। ਭਾਰਤ ਦੀ ਪਹਿਲੀ ਪਾਰੀ 285 ਦੌੜਾਂ ਦੇ ਸਕੋਰ ‘ਤੇ ਐਲਾਨੀ ਗਈ ਸੀ। ਜਦੋਂ ਚੌਥੇ ਦਿਨ ਦੀ ਖੇਡ ਸਮਾਪਤ ਹੋਈ ਤਾਂ ਬੰਗਲਾਦੇਸ਼ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 26 ਦੌੜਾਂ ਬਣਾ ਲਈਆਂ ਸਨ।
ਬੰਗਲਾਦੇਸ਼ ਦੀ ਦੂਜੀ ਪਾਰੀ 146 ਦੌੜਾਂ ‘ਤੇ ਸਮਾਪਤ ਹੋ ਗਈ
ਕਾਨਪੁਰ ਟੈਸਟ ਮੈਚ ਦੇ 5ਵੇਂ ਦਿਨ ਬੰਗਲਾਦੇਸ਼ ਦੀ ਟੀਮ ਦੀ ਦੂਜੀ ਪਾਰੀ ਸਿਰਫ 146 ਦੌੜਾਂ ‘ਤੇ ਹੀ ਖਤਮ ਹੋ ਗਈ ਹੈ। ਭਾਰਤੀ ਟੀਮ ਨੂੰ ਇਹ ਮੈਚ ਜਿੱਤਣ ਲਈ 95 ਦੌੜਾਂ ਦਾ ਟੀਚਾ ਮਿਲਿਆ ਹੈ। ਭਾਰਤੀ ਟੀਮ ਲਈ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ 3-3 ਵਿਕਟਾਂ ਲਈਆਂ। ਜਦਕਿ ਆਕਾਸ਼ ਦੀਪ ਵੀ ਇੱਕ ਵਿਕਟ ਲੈਣ ਵਿੱਚ ਕਾਮਯਾਬ ਰਿਹਾ।