IND vs AUS: ਬਾਂਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਿਉਂ ਉਤਰੇ ਭਾਰਤ ਅਤੇ ਆਸਟ੍ਰੇਲੀਆ ਦੇ ਖਿਡਾਰੀ?
– ਜਾਣੋ ਹੈਰਾਨੀਜਨਕ ਕਾਰਨ
ਆਸਟ੍ਰੇਲੀਆ, 31 ਅਕਤੂਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਮੈਲਬੌਰਨ ਕ੍ਰਿਕਟ ਗਰਾਊਂਡ (MCG) ਵਿਖੇ ਖੇਡਿਆ ਜਾ ਰਿਹਾ ਹੈ। ਦੂਜੇ ਟੀ-20 ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਚੁਣੀ।
ਭਾਰਤੀ ਅਤੇ ਆਸਟ੍ਰੇਲੀਆਈ ਟੀਮਾਂ ਨੇ ਮੈਚ ਦੌਰਾਨ ਬਾਂਹ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਉਨ੍ਹਾਂ ਵੱਲੋਂ 17 ਸਾਲਾ ਮੈਲਬੌਰਨ ਕ੍ਰਿਕਟਰ ਬੇਨ ਆਸਟਿਨ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਸਦੀ ਨੈੱਟ ‘ਤੇ ਬੱਲੇਬਾਜ਼ੀ ਕਰਦੇ ਸਮੇਂ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਦੱਸ ਦਈਏ ਕਿ 17 ਸਾਲਾ ਮੈਲਬੌਰਨ ਕਲੱਬ ਕ੍ਰਿਕਟਰ ਬੇਨ ਆਸਟਿਨ ਦੀ ਮੰਗਲਵਾਰ ਨੂੰ ਆਪਣੇ ਕਲੱਬ ਦੇ ਨੈੱਟ ‘ਤੇ ਇੱਕ ਆਟੋਮੈਟਿਕ ਗੇਂਦਬਾਜ਼ੀ ਮਸ਼ੀਨ ਦੇ ਸਾਹਮਣੇ ਬੱਲੇਬਾਜ਼ੀ ਦਾ ਅਭਿਆਸ ਕਰਦੇ ਸਮੇਂ ਗੇਂਦ ਲੱਗਣ ਕਾਰਨ ਮੌਤ ਹੋ ਗਈ। ਉਸਨੇ ਹੈਲਮੇਟ ਪਾਇਆ ਹੋਇਆ ਸੀ, ਪਰ ਗੇਂਦ ਉਸਦੇ ਸਿਰ – ਗਰਦਨ ਦੇ ਹਿੱਸੇ ‘ਚ ਲੱਗੀ। ਉਸਨੂੰ ਗੰਭੀਰ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਅੱਜ ਦੇ ਮੈਚ ਵਿੱਚ ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦੇ ਕਪਤਾਨ ਹਨ। ਜਦੋਂ ਕਿ ਮਿਸ਼ੇਲ ਮਾਰਸ਼ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਸੰਭਾਲਣਗੇ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਅਜਿਹੇ ਵਿੱਚ ਇਹ ਦੂਜਾ ਟੀ-20 ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ।
ਅੱਜ ਮੈਲਬੌਰਨ ਵਿੱਚ ਮੀਂਹ ਪੈਣ ਦੀ 87% ਸੰਭਾਵਨਾ ਹੈ। ਪਹਿਲਾ ਟੀ-20 ਡਰਾਅ ਹੋਣ ਤੋਂ ਬਾਅਦ, ਮੀਂਹ ਦੂਜੇ ਮੈਚ ਵਿੱਚ ਵੀ ਵਿਘਨ ਪਾ ਸਕਦਾ ਹੈ। ਤਾਪਮਾਨ 20 ਡਿਗਰੀ ਸੈਲਸੀਅਸ ਅਤੇ 12 ਡਿਗਰੀ ਸੈਲਸੀਅਸ ਰਹੇਗਾ। ਭਾਰਤ-ਆਸਟ੍ਰੇਲੀਆ ਸੀਰੀਜ਼ ਦਾ ਟੀ-20 ਮੈਚ ਸਟਾਰ ਸਪੋਰਟਸ ਅਤੇ ਜੀਓਹੌਟਸਟਾਰ ‘ਤੇ ਦੇਖਿਆ ਜਾ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























