IND vs AUS: ਭਾਰਤ ਨੇ ਆਸਟ੍ਰੇਲੀਆ ਨੂੰ 293 ਦੌੜਾਂ ਦਾ ਦਿੱਤਾ ਟੀਚਾ
– ਸਮ੍ਰਿਤੀ ਮੰਧਾਨਾ ਨੇ ਖੇਡੀ ਧਮਾਕੇਦਾਰ ਪਾਰੀ
ਚੰਡੀਗੜ੍ਹ, 17 ਸਤੰਬਰ 2025 (ਵਿਸ਼ਵ ਵਾਰਤਾ): ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਦੂਜਾ ਮੈਚ ਖੇਡ ਰਹੀ ਹੈ। ਇਹ ਮੈਚ ਪੰਜਾਬ ਦੇ ਮੋਹਾਲੀ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਆਸਟ੍ਰੇਲੀਆ ਨੂੰ 293 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 117 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੰਧਾਨਾ ਨੇ 77 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਸਿਰਫ਼ 17 ਦੌੜਾਂ ਬਣਾ ਕੇ ਆਊਟ ਹੋ ਗਈ।
ਦੱਸ ਦਈਏ ਕਿ ਅੱਜ ਦਾ ਮੈਚ ਦੋਵਾਂ ਟੀਮ ਲਈ ਹੀ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਅੱਜ ਦਾ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਲੜੀ ਵਿੱਚ ਬਣੇ ਰਹਿ ਸਕੇ ਅਤੇ ਆਸਟ੍ਰੇਲੀਆ ਨੂੰ ਅਜੇਤੂ ਬੜ੍ਹਤ ਹਾਸਲ ਕਰਨ ਤੋਂ ਰੋਕ ਸਕੇ। ਇਸ ਦੌਰਾਨ, ਆਸਟ੍ਰੇਲੀਆ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ‘ਚ ਹੈ ।
ਇਹ ਹਨ ਦੋਵੇਂ ਟੀਮਾਂ ਦੇ ਖਿਡਾਰੀ:
ਭਾਰਤੀ ਮਹਿਲਾ ਟੀਮ: ਸਮ੍ਰਿਤੀ ਮੰਧਾਨਾ, ਪ੍ਰਤੀਕਾ ਰਾਵਲ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸਨੇਹ ਰਾਣਾ, ਅਰੁੰਧਤੀ ਰੈਡੀ, ਰਾਧਾ ਯਾਦਵ, ਰੇਣੂਕਾ ਸਿੰਘ ਠਾਕੁਰ, ਅਤੇ ਕ੍ਰਾਂਤੀ ਗੌੜ।
ਆਸਟ੍ਰੇਲੀਆ ਮਹਿਲਾ ਟੀਮ: ਐਲਿਸਾ ਹੀਲੀ (ਵਿਕਟਕੀਪਰ/ਕਪਤਾਨ), ਜਾਰਜੀਆ ਵੋਲ, ਐਲਿਸ ਪੈਰੀ, ਬੈਥ ਮੂਨੀ, ਐਨਾਬੇਲ ਸਦਰਲੈਂਡ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਜਾਰਜੀਆ ਵੇਅਰਹੈਮ, ਅਲਾਨਾ ਕਿੰਗ, ਡਾਰਸੀ ਬ੍ਰਾਊਨ ਅਤੇ ਮੇਗਨ ਸ਼ੂਟ।























