IND-SA ਮੈਚ : ਵਿਰਾਟ ਕੋਹਲੀ ਨੇ 52ਵਾਂ ਸੈਂਕੜਾ ਲਗਾ ਕੇ ਰਚਿਆ ਹੈਰਾਨੀਜਨਕ ਇਤਿਹਾਸ
– ਸਚਿਨ ਤੇਂਦੁਲਕਰ ਦਾ ਤੋੜਿਆ ਰਿਕਾਰਡ
ਨਵੀ ਦਿੱਲੀ, 30 ਨਵੰਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ (IND-SA) ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਹਲੀ ਨੇ ਰਾਂਚੀ ਦੇ ਮੈਦਾਨ ‘ਤੇ 102 ਗੇਂਦਾਂ ‘ਤੇ ਆਪਣੇ 100 ਦੌੜਾਂ ਪੂਰੀਆਂ ਕੀਤੀਆਂ ਅਤੇ ਕਈ ਰਿਕਾਰਡ ਬਣਾਏ। ਦੱਸ ਦਈਏ ਕਿ ਇਹ ਉਸਦਾ 52ਵਾਂ ਇੱਕ ਰੋਜ਼ਾ ਸੈਂਕੜਾ ਸੀ।

ਵਿਰਾਟ ਕੋਹਲੀ ਨੇ 38ਵੇਂ ਓਵਰ ਵਿੱਚ ਆਪਣਾ 52ਵਾਂ ਇੱਕ ਰੋਜ਼ਾ ਸੈਂਕੜਾ ਪੂਰਾ ਕੀਤਾ। ਉਸਨੇ ਮਾਰਕੋ ਜੈਨਸਨ ਦੇ ਓਵਰ ਦੀ ਪੰਜਵੀਂ ਗੇਂਦ ‘ਤੇ ਚੌਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਇੱਕ ਫਾਰਮੈਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਟੈਸਟ ਕ੍ਰਿਕਟ ਵਿੱਚ 51 ਸੈਂਕੜੇ ਲਗਾਏ ਸਨ। ਵਿਰਾਟ ਕੋਹਲੀ ਹੁਣ ਵਨਡੇ ਕਿੰਗ ਬਣ ਗਏ ਹਨ।

ਇਸ ਤੋਂ ਇਲਾਵਾ ਇਹ ਦੱਖਣੀ ਅਫਰੀਕਾ ਖਿਲਾਫ ਕੋਹਲੀ ਦਾ ਇਹ ਛੇਵਾਂ ਇੱਕ ਰੋਜ਼ਾ ਸੈਂਕੜਾ ਸੀ, ਜਿਸ ਨਾਲ ਉਹ ਡੇਵਿਡ ਵਾਰਨਰ ਅਤੇ ਸਚਿਨ ਤੇਂਦੁਲਕਰ ਨੂੰ ਪਛਾੜਦੇ ਹੋਏ ਉਸ ਟੀਮ ਵਿਰੁੱਧ ਸਭ ਤੋਂ ਵੱਧ ਇੱਕ ਰੋਜ਼ਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























