ਬੈਂਕਿੰਗ ਖੇਤਰ ‘ਚ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ
IBPS ਨੇ ਅਫਸਰਾਂ ਦੀਆਂ ਅਸਾਮੀਆਂ ਲਈ ਮੰਗੀਆਂ ਅਰਜ਼ੀਆਂ
ਪੜ੍ਹੋ ਕਦੋਂ ਤੱਕ ਕਰ ਸਕਦੇ ਹੋ ਅਪਲਾਈ ਅਤੇ ਕਿਵੇਂ ਹੋਵੇਗੀ ਚੋਣ
ਚੰਡੀਗੜ੍ਹ 3 ਨਵੰਬਰ(ਵਿਸ਼ਵ ਵਾਰਤਾ)- ਬੈਂਕਿੰਗ ਖੇਤਰ ‘ਚ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਸਰਕਾਰੀ ਬੈਂਕਾਂ ਵਿੱਚ 710 ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ ਗ੍ਰੈਜੂਏਟ ਉਮੀਦਵਾਰ 21 ਨਵੰਬਰ ਤੱਕ IBPS ਦੀ ਅਧਿਕਾਰਤ ਵੈੱਬਸਾਈਟ https://ibps.in/ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਨਾਲ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ।
ਅਸਾਮੀਆਂ ਦਾ ਵੇਰਵਾ –
- ਐਗਰੀਕਲਚਰ ਫੀਲਡ ਅਫਸਰ – 516 ਅਸਾਮੀਆਂ
- ਮਾਰਕੀਟਿੰਗ ਅਫਸਰ-100 ਅਸਾਮੀਆਂ
- ਆਈਟੀ ਅਫਸਰ – 44 ਅਸਾਮੀਆਂ
- ਸਰਕਾਰੀ ਭਾਸ਼ਾ ਅਧਿਕਾਰੀ- 25 ਅਸਾਮੀਆਂ
- ਲਾਅ ਅਫਸਰ-10 ਅਸਾਮੀਆਂ
- ਐਚਆਰ/ਪਰਸਨਲ ਅਫਸਰ-15 ਅਸਾਮੀਆਂ
ਨੋਟਿਫਿਕੇਸ਼ਨ ਪੜ੍ਹਨ ਲਈ ਕਲਿੱਕ ਕਰੋ – Notification-IBPS-SO-2022























