• Latest
  • Trending
Hukamnama Sri Darbar Sahib Today – 14 August 2025 | Ang 931 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 August 2025 | Ang 931 I ਅੱਜ ਦਾ ਹੁਕਮਨਾਮਾ

1 year ago
CJP Protest: ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ

CJP Protest: ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ

2 minutes ago
Punjab: CM ਮਾਨ ਵੱਲੋਂ ASI ਇਕਬਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਦੇਣ ਦਾ ਐਲਾਨ

Punjab: CM ਮਾਨ ਵੱਲੋਂ ASI ਇਕਬਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਦੇਣ ਦਾ ਐਲਾਨ

14 minutes ago
Punjab: ਅੱਜ ਪੰਜਾਬ ਸਰਕਾਰ ਨਾਲ ਹੋਵੇਗੀ ਕਿਸਾਨਾਂ ਦੀ ਅਹਿਮ ਮੀਟਿੰਗ

Punjab: ਅੱਜ ਪੰਜਾਬ ਸਰਕਾਰ ਨਾਲ ਹੋਵੇਗੀ ਕਿਸਾਨਾਂ ਦੀ ਅਹਿਮ ਮੀਟਿੰਗ

1 hour ago
National: ਦਿੱਲੀ ਦੇ ਜੰਤਰ-ਮੰਤਰ ’ਤੇ ਹੁਣ ਨਹੀਂ ਹੋ ਸਕਣਗੇ ਧਰਨੇ-ਪ੍ਰਦਰਸ਼ਨ, ਕੇਂਦਰ ਨੇ ਸੂਚੀ ’ਚੋਂ ਹਟਾਇਆ ਨਾਂਅ

National: ਦਿੱਲੀ ਦੇ ਜੰਤਰ-ਮੰਤਰ ’ਤੇ ਹੁਣ ਨਹੀਂ ਹੋ ਸਕਣਗੇ ਧਰਨੇ-ਪ੍ਰਦਰਸ਼ਨ, ਕੇਂਦਰ ਨੇ ਸੂਚੀ ’ਚੋਂ ਹਟਾਇਆ ਨਾਂਅ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ

Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ

2 hours ago
Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ

Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ

2 hours ago
Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼

Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼

3 hours ago
Punjab Weather: ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ !

Punjab Weather: ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ !

3 hours ago
Hukamnama Sri Darbar Sahib Today – 13 October 2026 | Ang 731 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 13 October 2026 | Ang 731 I ਅੱਜ ਦਾ ਹੁਕਮਨਾਮਾ

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
ਫੈਂਸੀ ਨੰਬਰਾਂ ਦਾ ਵਧਿਆ ਕਰੇਜ਼! 21.31 ਲੱਖ ਰੁਪਏ ‘ਚ ਵਿਕਿਆ 0001

ਫੈਂਸੀ ਨੰਬਰਾਂ ਦਾ ਵਧਿਆ ਕਰੇਜ਼! 21.31 ਲੱਖ ਰੁਪਏ ‘ਚ ਵਿਕਿਆ 0001

12 hours ago
Hindi News
English News
Tuesday, October 13, 2026
No Result
View All Result
26 °c
Chandigarh
26 ° Wed
25 ° Thu
25 ° Fri
26 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Hukamnama Sri Darbar Sahib Today – 14 August 2025 | Ang 931 I ਅੱਜ ਦਾ ਹੁਕਮਨਾਮਾ

Amrit Vele Da Hukamnama Sri Darbar Sahib | Amritsar | Date 14-08-2025 | Ang 931

August 14, 2025
in ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ
Hukamnama Sri Darbar Sahib Today – 14 August 2025 | Ang 931 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 August 2025 | Ang 931 I ਅੱਜ ਦਾ ਹੁਕਮਨਾਮਾ

ਗੁਰਬਾਣੀ – Hukamnama Sri Darbar Sahib Today

Amrit Vele Da Hukamnama Sri Darbar Sahib | Amritsar | Date 14-08-2025 | Ang 

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਰੋਸੁ ਨ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ ॥ ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥ ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ {ਪੰਨਾ 931}

ਪਦ ਅਰਥ: ਰੋਸੁ = ਰੁਸੇਵਾਂ, ਰੋਸਾ, ਅਜੋੜ। ਕੀਜੈ = ਕਰਨਾ ਚਾਹੀਦਾ। ਰਹਣੁ = ਰਿਹੈਸ਼, ਵਸੇਬਾ। ਸੰਸਾਰੇ = ਸੰਸਾਰ ਵਿਚ। ਰਾਇ = ਅਮੀਰ। ਰੰਕ = ਕੰਗਾਲ। ਆਇ ਜਾਇ = ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਜੁਗ ਚਾਰੇ = (ਇਹ ਕੁਦਰਤੀ ਨਿਯਮ) ਚਹੁੰ ਜੁਗਾਂ ਵਿਚ ਹੀ (ਚਲਿਆ ਆ ਰਿਹਾ ਹੈ) । ਕਹਣ ਤੇ = ਕਹਿਣ ਨਾਲ, ਆਖਣ ਨਾਲ। ਰਹਣ ਕਹਣ ਤੇ = ਇਹ ਆਖਣ ਨਾਲ ਕਿ ਮੈਂ ਜਗਤ ਵਿਚ ਹੀ ਰਹਿਣਾ ਹੈ, ਮਰਨ ਤੋਂ ਬਚਣ ਲਈ ਤਰਲੇ ਲੈਣ ਨਾਲ। ਕਿਸੁ ਪਹਿ = ਕਿਸ ਦੇ ਪਾਸ? ਬਿਨੰਤੀ = ਤਰਲਾ। ਕਿਸ ਪਹਿ ਕਰਉ ਬਿਨੰਤੀ = ਕਿਸੇ ਦੇ ਪਾਸ ਮੈਂ ਤਰਲਾਂ ਕਰਾਂ? (ਇਥੇ ਜਗਤ ਵਿਚ ਸਦਾ ਟਿਕੇ ਰਹਿਣ ਲਈ) ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ। ਨਿਰੋਧਰੁ = {ਸੰ: ਨਿਰੁਧ = ਵਿਕਾਰਾਂ ਤੋਂ ਬਚਾ ਰੱਖਣਾ} ਵਿਕਾਰਾਂ ਤੋਂ ਬਚਾ ਰੱਖਣ ਵਾਲਾ। ਪਤਿ ਮਤੀ = ਪਤੀ-ਪਰਮਾਤਮਾ ਨਾਲ ਮਿਲਾਣ ਵਾਲੀ ਮਤਿ।

ਅਰਥ: (ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ। ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ। ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ।11।

ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥ ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥ ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥
ਪਦ ਅਰਥ: ਲਾਜ = ਨੱਕ-ਨਮੂਜ। ਲਾਜ ਮਰੰਤੀ = ਲੋਕ-ਲਾਜ ਵਿਚ ਮਰਨ ਵਾਲੀ, ਹਰ ਵੇਲੇ ਦੁਨੀਆ ਵਿਚ ਨੱਕ-ਨਮੂਜ ਦਾ ਖ਼ਿਆਲ ਰੱਖਣ ਵਾਲੀ (ਅਕਲ) । ਮਰਿ ਗਈ = ਮੁੱਕ ਜਾਂਦੀ ਹੈ। ਘੂਘਟੁ ਖੋਲਿ = ਘੁੰਡ ਲਾਹ ਕੇ, ਨੱਕ ਨਮੂਜ ਵਾਲਾ ਘੁੰਡ ਲਾਹ ਕੇ। ਚਲੀ = ਤੁਰਦੀ ਹੈ। ਸਾਸੁ = ਸੱਸ, ਮਾਇਆ। ਬਾਵਰੀ = ਕਮਲੀ। ਸਿਰ ਤੇ = ਸਿਰ ਤੋਂ। ਸੰਕ = ਸ਼ੰਕਾ, ਸਹੰਸਾ, ਸਹਿਮ। ਟਲੀ = ਟਲ ਜਾਂਦਾ ਹੈ, ਹਟ ਜਾਂਦਾ ਹੈ। ਪ੍ਰੇਮਿ = ਪਿਆਰ ਨਾਲ। ਰਲੀ ਸਿਉ = ਚਾਉ ਨਾਲ। ਬੁਲਾਈ = ਸੱਦੀ ਜਾਂਦੀ ਹੈ, ਪਤੀ-ਪ੍ਰਭੂ ਸੱਦਦਾ ਹੈ। ਲਾਲਿ = ਲਾਲ ਵਿਚ, ਪ੍ਰੀਤਮ-ਪਤੀ ਵਿਚ। ਰਤੀ = ਰੰਗੀ ਹੋਈ। ਲਾਲੀ ਭਈ = (ਮੂੰਹ ਉਤੇ) ਲਾਲੀ ਚੜ੍ਹ ਆਉਂਦੀ ਹੈ। ਗੁਰਮੁਖਿ = ਉਹ ਜੀਵ-ਇਸਤ੍ਰੀ ਜੋ ਗੁਰੂ ਦੀ ਸਰਨ ਆਉਂਦੀ ਹੈ। ਨਿਚਿੰਦੁ = ਚਿੰਤਾ-ਰਹਿਤ।

ਅਰਥ: (ਹੇ ਪਾਂਡੇ!) ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ। ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ) , ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ। (ਗੁਰੂ ਦੀ ਸਰਨ ਪੈ ਕੇ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਉਸ ਦੀ ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ; (ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ।12।

ਲਾਹਾ ਨਾਮੁ ਰਤਨੁ ਜਪਿ ਸਾਰੁ ॥ ਲਬੁ ਲੋਭੁ ਬੁਰਾ ਅਹੰਕਾਰੁ ॥ ਲਾੜੀ ਚਾੜੀ ਲਾਇਤਬਾਰੁ ॥ ਮਨਮੁਖੁ ਅੰਧਾ ਮੁਗਧੁ ਗਵਾਰੁ ॥ ਲਾਹੇ ਕਾਰਣਿ ਆਇਆ ਜਗਿ ॥ ਹੋਇ ਮਜੂਰੁ ਗਇਆ ਠਗਾਇ ਠਗਿ ॥ ਲਾਹਾ ਨਾਮੁ ਪੂੰਜੀ ਵੇਸਾਹੁ ॥ ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥ {ਪੰਨਾ 931}

ਪਦ ਅਰਥ: ਜਪਿ = (ਹੇ ਪਾਂਡੇ!) ਯਾਦ ਕਰ। ਲਾਹਾ = ਲਾਭ, ਖੱਟੀ। ਨਾਮੁ ਰਤਨੁ = ਪਰਮਾਤਮਾ ਦਾ ਨਾਮ ਜੋ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਕੀਮਤੀ ਹੈ। ਸਾਰੁ = ਸਾਰ ਨਾਮ, ਸ੍ਰੇਸ਼ਟ ਨਾਮ। ਬੁਰਾ = ਭੈੜਾ, ਚੰਦਰਾ। ਲਾੜੀ ਚਾੜੀ = ਲਹਾ ਦੀ ਗੱਲ ਤੇ ਚੜ੍ਹਾਅ ਦੀ ਗੱਲ, ਨਿੰਦਿਆ ਤੇ ਖ਼ੁਸ਼ਾਮਦ। ਲਾਇਤਬਾਰ = ਲਾ-ਇਤਬਾਰੁ, ਉਹ ਢੰਗ ਜਿਸ ਨਾਲ ਕਿਸੇ ਦਾ ਇਤਬਾਰ ਗਵਾਇਆ ਜਾ ਸਕੇ, ਚੁਗ਼ਲੀ। ਮਨ ਮੁਖੁ = ਉਹ ਬੰਦਾ ਜਿਸ ਦਾ ਰੁਖ਼ ਆਪਣੇ ਮਨ ਵਲ ਹੈ, ਆਪ-ਹੁਦਰਾ ਬੰਦਾ। ਮੁਗਧੁ = ਮੂਰਖ। ਕਾਰਣਿ = ਵਾਸਤੇ। ਜਗਿ = ਜਗ ਵਿਚ। ਹੋਇ = ਬਣ ਕੇ। ਗਇਆ ਠਗਾਇ = ਠਗਾ ਕੇ ਗਿਆ, ਬਾਜੀ ਹਾਰ ਕੇ ਗਿਆ। ਠਗਿ = ਠੱਗ ਦੀ ਰਾਹੀਂ, ਮੋਹ ਦੀ ਰਾਹੀਂ। ਵੇਸਾਹੁ = ਸਰਧਾ। ਸਚੀ = ਸਦਾ ਟਿਕੀ ਰਹਿਣ ਵਾਲੀ। ਪਤਿ = ਇੱਜ਼ਤ।

ਅਰਥ: (ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ। ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ, ਨਿੰਦਿਆ, ਖ਼ੁਸ਼ਾਮਦ, ਚੁਗ਼ਲੀ = ਇਹ ਹਰੇਕ ਕੰਮ ਮਾੜਾ ਹੈ। ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ) ।

ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ, ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ। ਹੇ ਨਾਨਕ! ਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ, ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ।13।

ਆਇ ਵਿਗੂਤਾ ਜਗੁ ਜਮ ਪੰਥੁ ॥ ਆਈ ਨ ਮੇਟਣ ਕੋ ਸਮਰਥੁ ॥ ਆਥਿ ਸੈਲ ਨੀਚ ਘਰਿ ਹੋਇ ॥ ਆਥਿ ਦੇਖਿ ਨਿਵੈ ਜਿਸੁ ਦੋਇ ॥ ਆਥਿ ਹੋਇ ਤਾ ਮੁਗਧੁ ਸਿਆਨਾ ॥ ਭਗਤਿ ਬਿਹੂਨਾ ਜਗੁ ਬਉਰਾਨਾ ॥ ਸਭ ਮਹਿ ਵਰਤੈ ਏਕੋ ਸੋਇ ॥ ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥ {ਪੰਨਾ 931}

ਪਦ ਅਰਥ: ਆਇ = ਆ ਕੇ, ਜਨਮ ਲੈ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਜਗੁ = ਜਗਤ (ਭਾਵ, ਜੀਵ) । ਜਮ ਪੰਥੁ = ਮੌਤ ਦਾ ਰਾਹ, ਆਤਮਕ ਮੌਤ ਦਾ ਰਸਤਾ। ਆਈ = ਮਾਇਆ, ਮਾਇਆ ਦੀ ਤ੍ਰਿਸ਼ਨਾ। ਆਥਿ = ਮਾਇਆ। ਸੈਲ = ਪਹਾੜ। ਆਥਿ ਸੈਲ = ਮਾਲ-ਧਨ ਦੇ ਪਹਾੜ, ਬਹੁਤ ਧਨ {ਜਿਵੇਂ, “ਗਿਰਹਾ ਸੇਤੀ ਮਾਲੁ ਧਨੁ”}। ਨੀਚ = ਚੰਦਰਾ ਮਨੁੱਖ। ਨੀਚ ਘਰਿ = ਚੰਦਰੇ ਬੰਦੇ ਦੇ ਘਰ ਵਿਚ। ਜਿਸੁ ਆਥਿ ਦੇਖਿ = ਤੇ ਉਸ (ਨੀਚ) ਦੀ ਮਾਇਆ ਨੂੰ ਵੇਖ ਕੇ। ਦੋਇ = ਦੋਵੇ (ਭਾਵ, ਅਮੀਰ ਤੇ ਗਰੀਬ) । ਬਉਰਾਨਾ = ਕਮਲਾ, ਝੱਲਾ। ਏਕੋ ਸੋਇ = ਉਹ (ਗੋਪਾਲ) ਆਪ ਹੀ। ਵਰਤੈ = ਮੌਜੂਦ ਹੈ।

ਅਰਥ: (ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ, ਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ।

(ਗੋਪਾਲ ਦੀ) ਭਗਤੀ ਤੋਂ ਬਿਨਾ ਜਗਤ (ਮਾਇਆ ਪਿੱਛੇ) ਝੱਲਾ ਹੋ ਰਿਹਾ ਹੈ। ਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ। (ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।14।

ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗਜੀਵਨੁ ਸੋਈ ॥ ਕਰਿ ਆਚਾਰੁ ਸਚੁ ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥ {ਪੰਨਾ 931}

ਪਦ ਅਰਥ: ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰ ਸਮੇ। ਥਾਪਿ = ਥਾਪ ਕੇ, ਟਿਕਾ ਕੇ, ਪੈਦਾ ਕਰ ਕੇ। ਜਨਮਿ = ਜਨਮ ਵਿਚ। ਮਰਣਿ = ਮਰਨ ਵਿਚ। ਧੈਰੁ = ਭਟਕਣਾ।

ਜਨਮਿ ਮਰਣਿ ਨਹੀ = (ਉਹ ਗੋਪਾਲ) ਜਨਮ ਵਿਚ ਤੇ ਮਰਨ ਵਿਚ ਨਹੀਂ (ਆਉਂਦਾ) । ਉਪਾਇ = ਪੈਦਾ ਕਰ ਕੇ। ਘਟ = ਸਾਰੇ ਸਰੀਰ। ਅਗੋਚਰੁ = {ਅ+ਗੋ+ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ। ਅ = ਨਹੀਂ} ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ, ਅਪਹੁੰਚ। ਲੋਈ = ਸ੍ਰਿਸ਼ਟੀ, ਜਗਤ, ਲੋਕ। ਜੋਗ ਜੁਗਤਿ = (ਆਪਣੇ ਨਾਲ) ਮਿਲਣ ਦੀ ਜਾਚ। ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਸੋਈ = ਆਪ ਹੀ (ਦੱਸਦਾ ਹੈ) । ਆਚਾਰੁ = (ਚੰਗਾ) ਕਰਤੱਬ। ਸਚੁ = ਪ੍ਰਭੂ (ਦਾ ਸਿਮਰਨ) । ਮੁਕਤਿ = ਧੰਧਿਆਂ ਤੋਂ ਖ਼ਲਾਸੀ। ਕਿਵ ਹੋਈ = ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ।

ਅਰਥ: (ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ। ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ) ।

(ਹੇ ਪਾਂਡੇ!) ਜਗਤ ਭਟਕਣਾ ਵਿਚ (ਫਸਿਆ ਪਿਆ) ਹੈ, ਜਗਤ ਦਾ ਸਹਾਰਾ ਉਹ ਅਪਹੁੰਚ ਗੋਪਾਲ ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ।

(ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ। ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ।15।

रोसु न कीजै अम्रितु पीजै रहणु नही संसारे ॥ राजे राइ रंक नही रहणा आइ जाइ जुग चारे ॥ रहण कहण ते रहै न कोई किसु पहि करउ बिनंती ॥ एकु सबदु राम नाम निरोधरु गुरु देवै पति मती ॥११॥

पद्अर्थ: रोसु = रोष, नाराजगी। कीजै = करना चाहिए। रहणु = रहायश, बसेरा। संसारे = संसार में। राइ = अमीर। रंक = कंगाल। आइ जाइ = जो आया है उसने चले जाना है, जो पैदा हुआ है उसने मरना है। जुग चारे = (ये कुदरती नियम) चारों युगों में ही (चला आ रहा है)। कहण ते = कहने से। रहण कहण ते = ये कहने से कि मैंने जगत में रहना है, मरने से बचने के लिए तरले लेने से। किसु पहि = किस के पास? बिनंती = तरला, विनती। किस पहि करउ बिनंती = किसके पास तरले करूँ? (यहाँ जगत में सदा टिके रहने के लिए) किसी के आगे तरले लेने व्यर्थ हैं। निरोधरु = (सं: निरुध = विकारों से बचा के रखना) विकारों से बचा के रखने वाला। पति मती = पति परमात्मा के साथ मिलाने वाली मति।

अर्थ: (हे पांडे! गुरु के सन्मुख हो के गोपाल का नाम अपने मन की पट्टी पर लिख, उस गोपाल से) नाराजगी ही ना किए रखो, उसका नाम-अमृत पीयो। इस संसार में सदा के लिए बसेरा नहीं है। राजे हों, अमीर हो, चाहे कंगाल हों, कोई भी यहाँ सदा नहीं रह सकता। जो पैदा हुआ है उसने मरना है, (ये नियम) सदा के लिए (अटल) है। यहाँ सदा टिके रहने के लिए तरले करने से भी कोई टिका नहीं रह सकता, इस बात के लिए किसी के आगे तरले लेने व्यर्थ हैं।

(हाँ, हे पांडे! गुरु की शरण आओ) सतिगुरु परमात्मा के नाम की महिमा भरा शब्द बख्शता है जो विकारों से बचा लेता है, और, सतिगुरु प्रभु-पति से मिलने की मति देता है।11।

लाज मरंती मरि गई घूघटु खोलि चली ॥ सासु दिवानी बावरी सिर ते संक टली ॥ प्रेमि बुलाई रली सिउ मन महि सबदु अनंदु ॥ लालि रती लाली भई गुरमुखि भई निचिंदु ॥१२॥

पद्अर्थ: लाज = लज्जा। लाज मरंती = लोक-सम्मान में मरने वाली, हर वक्त दुनिया में लोक-सम्मान का ख्याल रखने वाली (बुद्धि)। मरि गई = मर जाती है। घूघटु खोलि = घूंघट खोल के, लोक-सम्मान का घूंघट उतार के। चली = चलती है। सासु = सास, माया। बावरी = कमली। सिर ते = सिर पर से। संक = शंका, सहम। टली = टल जाता है, हट जाता है। प्रेमि = प्यार से। रली सिउ = चाव से। बुलाई = बुलाई जाती है, पति प्रभु बुलाता है। लालि = लाल में, प्रीतम पति में। रती = रंगी हुई। लाली भई = (मुँह पर) लाली चढ़ आती है। गुरमुखि = वह जीव-स्त्री जो गुरु की शरण आती है। निचिंदु = चिन्ता रहित।

अर्थ: (हे पांडे!) जो जीव-स्त्री गुरु की शरण आती है उसको दुनियावी कोई भी चिन्ता नहीं सता सकती, प्रीतम पति (के प्रेम) में रंगी हुई के मुँह पर लाली आ जाती है। उसको प्रभु-पति प्यार और चाव से बुलाता है (भाव, अपनी याद की कशिश बख्शता है), उसके मन में (सतिगुरु का) शब्द (आ बसता है, उसके मन में) आनंद (टिका रहता) है। (गुरु की शरण पड़ कर) दुनियावी लोक-सम्मान का हमेशा ध्यान रखने वाली (उसकी पहले वाली बुद्धि) खत्म हो जाती है, अब वह लोक-सम्मान का घूंघट उतार के चलती है; (जिस माया ने उसको पति-प्रभु में जुड़ने से रोका था, उस) झल्ली कमली माया का सहम उसके सिर पर से हट जाता है।12।

लाहा नामु रतनु जपि सारु ॥ लबु लोभु बुरा अहंकारु ॥ लाड़ी चाड़ी लाइतबारु ॥ मनमुखु अंधा मुगधु गवारु ॥ लाहे कारणि आइआ जगि ॥ होइ मजूरु गइआ ठगाइ ठगि ॥ लाहा नामु पूंजी वेसाहु ॥ नानक सची पति सचा पातिसाहु ॥१३॥

पद्अर्थ: जपि = (हे पांडे!) याद कर। लाहा = लाभ, कमाई। नामु रतनु = परमात्मा का नाम जो दुनिया के सारे पदार्थों से ज्यादा कीमती है। सारु = सार नाम, श्रेष्ठ नाम। बुरा = खराब, उपद्रवी। लाड़ी चाढ़ी = उतारने की बात और चढ़ाने की बात, निंदा और खुशामद। लाइतबार = ला+ऐतबार, वह ढंग जिससे किसी का ऐतबार गवाया जा सके, चुगली। मन मुखु = वह व्यक्ति जिसका रुख अपने मन की ओर है, मन मर्जी का व्यक्ति। मुगधु = मूर्ख। कारणि = वास्ते। जगि = जग में। होइ = बन के। गइआ ठगाइ = ठगा के गया, बाजी हार के गया। ठगि = ठग से, मोह के। वेसाहु = श्रद्धा। सची = सदा टिकी रहने वाली। पति = इज्जत।

अर्थ: (हे पांडे! परमात्मा का) श्रेष्ठ नाम जप, श्रेष्ठ नाम ही असल लाभ-कमाई है। जीभ का चस्का, माया का लालच, अहंकार, निंदा, खुशामद, चुगली- ये हरेक काम गलत है (बुरा है)। जो मनुष्य (परमात्मा का स्मरण छोड़ के) अपने मन के पीछे चलता है (और लब-लोभ आदि करता है) वह मूर्ख, मूढ़ और अंधा है (भाव, उसको जीवन का सही रास्ता नहीं दिखता)।

जीव जगत में कुछ कमाने की खातिर आता है, पर (माया का) चाकर बन के मोह के हाथों जीवन-खेल हार के जाता है। हे नानक! जो मनुष्य श्रद्धा को राशि-पूंजी बनाता है और (इस पूंजी से) परमात्मा का नाम खरीदता-कमाता है, उसको सदा-स्थिर पातशाह सदा टिकी रहने वाली इज्जत बख्शता है।13।

आइ विगूता जगु जम पंथु ॥ आई न मेटण को समरथु ॥ आथि सैल नीच घरि होइ ॥ आथि देखि निवै जिसु दोइ ॥ आथि होइ ता मुगधु सिआना ॥ भगति बिहूना जगु बउराना ॥ सभ महि वरतै एको सोइ ॥ जिस नो किरपा करे तिसु परगटु होइ ॥१४॥

पद्अर्थ: आइ = आ के, जनम ले के। विगूता = ख्वार होता है। जगु = जगत (भाव, जीव)। जम पंथु = मौत का रास्ता, आत्मिक मौत का रास्ता। आई = माया, माया की तृष्णा। आथि = माया। सैल = पहाड़। आथि सैल = माल धन के पर्वत, बहुत धन (जैसे, ‘गिरहा सेती मालु धनु’)। नीच = नीच मनुष्य। नीच घरि = गिरे हुए आदमी के घर में। जिसु आथि देखि = और उस (नीच) की माया को देख के। दोइ = दोनों (भाव, अमीर और गरीब)। बउराना = कमला, झल्ला। एको सोइ = वह (गोपाल) स्वयं ही। वरतै = मौजूद है।

अर्थ: (हे पांडे! गोपाल का नाम अपने मन की पट्टी पर लिख) वह (गोपाल) स्वयं ही सब जीवों में मौजूद है, पर ये सूझ उस मनुष्य को आती है जिस पर (गोपाल स्वयं) कृपा करता है।

(गोपाल की) भक्ति के बिना जगत (माया के पीछे) पागल हो रहा है। जीव (संसार में) जनम ले के (गोपाल की भक्ति की जगह माया की खातिर) दुखी होता है, माया की तृष्णा को मिटाने-योग्य नहीं होता और आत्मिक मौत का राह पकड़ लेता है। (जगत का पागल-पन देखिए कि) अगर बहुत सारी माया किसी दुष्ट व बुरे व्यक्ति के घर में हो तो उस माया को देख के (गरीब और अमीर) दोनों ही (उस दुष्ट बुरे व्यक्ति के आगे भी) झुकते हैं; अगर माया (पल्ले) हो तो मूर्ख व्यक्ति भी समझदार (माना जाता) है।14।

जुगि जुगि थापि सदा निरवैरु ॥ जनमि मरणि नही धंधा धैरु ॥ जो दीसै सो आपे आपि ॥ आपि उपाइ आपे घट थापि ॥ आपि अगोचरु धंधै लोई ॥ जोग जुगति जगजीवनु सोई ॥ करि आचारु सचु सुखु होई ॥ नाम विहूणा मुकति किव होई ॥१५॥

पद्अर्थ: जुगि = युग में। जुगि जुगि = हरेक युग में, हर समय। थापि = स्थापित करके, टिका के, पैदा करके। जनमि = जनम में। मरणि = मरने में। धैरु = भटकना।

जनमि मरणि नही = (वह गोपाल) जनम में और मरने में नहीं (आता)। उपाइ = पैदा करके। घट = सारे शरीर। अगोचरु = (अ+गो+चरु। गो = ज्ञान-इंद्रिय। चरु = पहुँच। अ = नहीं) जिस तक मनुष्य की ज्ञान इन्द्रियों की पहुँच नहीं, अगम्य (पहुँच से परे)। लोई = सृष्टि, जगत, लोक। जोग जुगति = (अपने साथ) मिलने की विधि। जग जीवनु = जगत का जीवन परमात्मा। सोई = खुद ही (बताता है)। आचारु = (अच्छा) कर्तव्य। सचु = प्रभु (का स्मरण)। मुकति = धंधों से मुक्ति। किव होई = कैसे हो सकती है? नहीं हो सकती।

अर्थ: (हे पांडे! उस गोपाल का नाम अपने मन की पट्टी पर लिख) जो सदा ही (बहुरंगी दुनिया) पैदा करके खुद निर्वैर रहता है, जो जनम-मरण में नहीं है और (जिसके अंदर जगत का कोई) धंधा भटकना पैदा नहीं करता। वह गोपाल स्वयं ही (सृष्टि) पैदा करके स्वयं ही सारे जीव बनाता है, जो कुछ (जगत में) दिखाई दे रहा है वह गोपाल स्वयं ही स्वयं है (भाव, उस गोपाल का ही स्व्रूप है)।

(हे पांडे!) जगत भटकना में (फसा हुआ) है, जगत का सहारा वह अगम्य (पहुँच से परे) गोपाल स्वयं ही (जीव को इस भटकना में से निकाल के) अपने साथ मिलने की विधि सिखाता है।

(हे पांडे!) उस सदा-स्थिर (गोपाल की याद) को अपना कर्तव्य बना, तब ही सुख मिलता है। उसके नाम से वंचित रह के धंधों से खलासी नहीं हो सकती।15।

don’t be angry – drink the Ambrosial Nectar; you shall not remain in this world forever.

The ruling kings and the paupers shall not remain; they come and go, throughout the four ages.

Everyone says that they will remain, but none of them remain; unto whom should I offer my prayer?

The One Shabad, the Name of the Lord, will never fail you; the Guru grants honor and understanding. ||11||

My shyness and hesitation have died and gone, and I walk with my face unveiled.

The confusion and doubt from my crazy, insane mother-in-law has been removed from over my head.

My Beloved has summoned me with joyful caresses; my mind is filled with the bliss of the Shabad.

Imbued with the Love of my Beloved, I have become Gurmukh, and carefree. ||12||

Chant the jewel of the Naam, and earn the profit of the Lord.

Greed, avarice, evil and egotism;

slander, innuendo and gossip;

the self-willed Manmukh is blind, foolish and ignorant.

For the sake of earning the profit of the Lord, the mortal comes into the world.

But he becomes a mere slave laborer, and is mugged by the mugger, Maya.

One who earns the profit of the Naam, with the capital of faith,

O Nanak! Is truly honored by the True Supreme King. ||13||

The world is ruined on the path of Death.

No one has the power to erase Maya’s influence.

If wealth visits the home of the lowliest clown,

seeing that wealth, all pay their respects to him.

Even an idiot is thought of as clever, if he is rich.

Without devotional worship, the world is insane.

The One Lord is contained among all.

He reveals Himself, unto those whom He blesses with His Grace. ||14||

Throughout the ages, the Lord is eternally established; He has no vengeance.

He is not subject to birth and death; He is not entangled in worldly affairs.

Whatever is seen, is the Lord Himself.

Creating Himself, He establishes Himself in the heart.

He Himself is unfathomable; He links people to their affairs.

He is the Way of Yoga, the Life of the World.

Living a righteous lifestyle, true peace is found.

Without the Naam, the Name of the Lord, how can anyone find liberation? ||15||

( Waheguru Ji Ka Khalsa, Waheguru Ji Ki Fathe )

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Read all Previous Hukamnamas

Learn more at the official Shiromani Gurdwara Parbandhak Committee (SGPC) 🡥

White

White

Tags: AMRIT VELE DA HUKAMNAMA SRI DARBAR SAHIBamritsarBREAKING NEWSDaily HukamnamaHUKAMNAMAHukamnama Sri Darbar Sahib TodayPUNJABpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 13 October 2026 | Ang 731 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 13 October 2026 | Ang 731 I ਅੱਜ ਦਾ ਹੁਕਮਨਾਮਾ

by Ankit
October 13, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 13-10-2026 |...

Hukamnama Sri Darbar Sahib Today – 12 October 2026 | Ang 800 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 12 October 2026 | Ang 800 I ਅੱਜ ਦਾ ਹੁਕਮਨਾਮਾ

by Ankit
October 12, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 12-10-2026 |...

Hukamnama Sri Darbar Sahib Today – 11 October 2026 | Ang 560 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 11 October 2026 | Ang 560 I ਅੱਜ ਦਾ ਹੁਕਮਨਾਮਾ

by Ankit
October 11, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 11-10-2026 |...

Hukamnama Sri Darbar Sahib Today – 10 October 2026 | Ang 685 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 October 2026 | Ang 685 I ਅੱਜ ਦਾ ਹੁਕਮਨਾਮਾ

by Ankit
October 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | October | Date 10-10-2026 |...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

CJP Protest: ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ

CJP Protest: ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ

by Ranjit Singh
October 13, 2026
0

CJP Protest: ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ ਚੰਡੀਗੜ੍ਹ, 13 ਅਕਤੂਬਰ (ਵਿਸ਼ਵ ਵਾਰਤਾ): ਕਾਕਰੋਚ...

Most Popular

Cricket: ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ‘ਚ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

Cricket: ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ‘ਚ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?

by Ranjit Singh
1 week ago
0

Cricket: ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ 'ਚ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ? ਚੰਡੀਗੜ੍ਹ, 3 ਅਕਤੂਬਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA