BREAKING NEWS: ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕੀ ਹਾਦਸੇ ‘ਚ ਹੋਈ ਮੌਤ
ਤਰਨਤਾਰਨ 12 ਅਗਸਤ (ਵਿਸ਼ਵ ਵਾਰਤਾ): ਕੈਨੇਡਾ ‘ਚ ਰੋਜ਼ੀ ਰੋਟੀ ਕਮਾਉਣ ਗਏ ਇਕ ਪੰਜਾਬੀ ਨੌਜਵਾਨ ਦੀ ਸੜਕੀ ਹਾਦਸੇ ‘ਚ ਮੌਤ ਹੋਣ ਦੀ ਮੰਦ-ਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਤਰਨਤਾਰਨ ਜ਼ਿਲੇ ਦੇ ਮਾਨੀਆਲਾ ਜੈ ਸਿੰਘ ਪਿੰਡ ਨਾਲ ਸੰਬੰਧ ਰੱਖਦਾ ਸੀ। ਮ੍ਰਿਤਕ ਨੌਜਵਾਨ ਤੇਜਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮ੍ਰਿਤਕ ਦੀ ਪਤਨੀ 4 ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਉਸਨੇ ਉਥੇ ਜਾ ਕੇ 2 ਸਾਲ ਪਹਿਲਾਂ ਹੀ ਤੇਜਬੀਰ ਨੂੰ ਕੈਨੇਡਾ ਬੁਲਾਇਆ ਸੀ। ਤੇਜਬੀਰ ਕੈਨੇਡਾ ‘ਚ ਟਰਾਲਾ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਉਹ ਅਮਰੀਕਾ ਟਰਾਲਾ ਲੈ ਕੇ ਗਿਆ ਸੀ ਜਿਥੇ ਉਸਦੀ ਹਾਦਸੇ ‘ਚ ਮੌਤ ਹੋ ਗਈ। ਅਮਰੀਕਾ ‘ਚ ਉਸਨੂੰ ਕਿਸੇ ਨੇ ਫੇਟ ਮਾਰ ਦਿੱਤੀ ਸੀ। ਉਸਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ ਪਰ ਬੀਤੀ ਰਾਤ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਉਸਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਸੀ ਮੰਗ ਕੀਤੀ ਹੈ।