Hollywood Film Industry ਤੋਂ ਆਈ ਦੁਖਦ ਖ਼ਬਰ, ਮਸ਼ਹੂਰ ਅਭਿਨੇਤਰੀ ਦਾ ਹੋਇਆ ਦੇਹਾਂਤ
– ਮਸ਼ਹੂਰ ਅਦਾਕਾਰਾ ਡੇਵਿਘ ਚੇਜ਼ ਦਾ 35 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ
ਨਵੀਂ ਦਿੱਲੀ, 18 ਜੂਨ (ਵਿਸ਼ਵ ਵਾਰਤਾ): ਹਾਲੀਵੁੱਡ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਡੇਵਿਘ ਚੇਜ਼ ਦਾ 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਹਜ਼ਾਰਾਂ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ ਅਤੇ ਯਾਦਾਂ ਸਾਂਝੀਆਂ ਕਰ ਰਹੇ ਹਨ। ਡੇਵਿਘ ਚੇਜ਼ ਆਪਣੀ ਡਰਾਉਣੀ ਫਿਲਮ, ਦ ਰਿੰਗ ਨਾਲ ਪ੍ਰਸਿੱਧੀ ਖੱਟੀ ਸੀ। ਅੱਜ ਵੀ, ਅਦਾਕਾਰਾ ਨੂੰ “ਦ ਰਿੰਗ” ਵਜੋਂ ਜਾਣਿਆ ਜਾਂਦਾ ਹੈ। ਉਸਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਮਨੋਰੰਜਨ ਉਦਯੋਗ ਨੂੰ ਡੂੰਘੇ ਸਦਮੇ ਵਿੱਚ ਛੱਡ ਦਿੱਤਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਡੇਵਿਘ ਚੇਜ਼ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ Meningitis ਅਤੇ Blood Infection ਤੋਂ ਪੀੜਤ ਸੀ। ਇਨਫੈਕਸ਼ਨ ਨੇ ਕਈ ਅੰਗਾਂ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਇਲਾਜ ਦੌਰਾਨ ਹੀ ਉਸਨੇ ਦਮ ਤੋੜ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























