Holiday news : ਅਕਤੂਬਰ ਮਹੀਨੇ ‘ਚ ਇਸ ਦਿਨ ਰਹਿਣਗੀਆਂ ਛੁੱਟੀਆਂ
ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਚੰਡੀਗੜ੍ਹ, 30ਸਤੰਬਰ(ਵਿਸ਼ਵ ਵਾਰਤਾ) ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਲਈ ਅਕਤੂਬਰ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। ਅਗਲੇ ਮਹੀਨੇ ਦੀਵਾਲੀ-ਦੁਸਹਿਰੇ ਸਮੇਤ ਕਈ ਅਹਿਮ ਤਿਉਹਾਰ ਆ ਰਹੇ ਹਨ। ਇਨ੍ਹਾਂ ਦਿਨਾਂ ‘ਚ ਸਕੂਲ, ਬੈਂਕ ਅਤੇ ਦਫਤਰ ਬੰਦ ਰਹਿਣਗੇ।
ਜੇਕਰ ਗੱਲ ਕਰੀਏ ਸਰਕਾਰੀ ਛੁੱਟੀਆਂ ਦੀ ਤਾਂ ਅਕਤੂਬਰ ਦੇ ਦੂਜੇ ਦਿਨ ਭਾਵ ਗਾਂਧੀ ਜਯੰਤੀ ਤੋਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ। 2 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਜਨਤਕ ਛੁੱਟੀ ਹੁੰਦੀ ਹੈ। ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ। ਅਕਤੂਬਰ ਮਹੀਨੇ ਵਿਚ 7 ਜਨਤਕ ਛੁੱਟੀਆਂ ਆਉਂਦੀਆਂ ਹਨ। ਇਸ ਦੌਰਾਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਹਾਲਾਂਕਿ ਕੁਝ ਛੁੱਟੀਆਂ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਹੁੰਦੀਆਂ ਹਨ। 2 ਅਕਤੂਬਰ- ਗਾਂਧੀ ਜਯੰਤੀ ਦੇ ਮੌਕੇ ‘ਤੇ ਪੂਰੇ ਦੇਸ਼ ‘ਚ ਜਨਤਕ ਛੁੱਟੀ ਰਹੇਗੀ।
6 ਅਕਤੂਬਰ- ਇਹ ਦਿਨ ਐਤਵਾਰ ਹੈ। ਇਸ ਦਿਨ ਸਰਕਾਰੀ ਛੁੱਟੀ ਹੋਵੇਗੀ।
11 ਅਕਤੂਬਰ- ਦੁਰਗਾ ਪੂਜਾ ਦੀ ਨੌਮੀ ਦੇ ਮੌਕੇ ‘ਤੇ ਸਰਕਾਰੀ ਛੁੱਟੀ ਰਹੇਗੀ।
12 ਅਕਤੂਬਰ- ਵਿਜੇਦਸ਼ਮੀ ਦੇ ਮੌਕੇ ‘ਤੇ ਛੁੱਟੀ ਰਹੇਗੀ।
13 ਅਕਤੂਬਰ- ਐਤਵਾਰ ਦੀ ਛੁੱਟੀ।
20 ਅਕਤੂਬਰ- ਐਤਵਾਰ ਦੀ ਛੁੱਟੀ।
27 ਅਕਤੂਬਰ- ਐਤਵਾਰ ਦੀ ਛੁੱਟੀ।
31 ਅਕਤੂਬਰ 2024 – ਦੀਵਾਲੀ