Hockey ਏਸ਼ੀਆ ਕੱਪ ਲਈ ਭਾਰਤ ਆਵੇਗੀ ਪਾਕਿਸਤਾਨੀ ਟੀਮ
– ਖੇਡ ਮੰਤਰਾਲੇ ਨੇ ਦਿੱਤੀ ਹਰੀ ਝੰਡੀ

ਨਵੀ ਦਿੱਲੀ, 3 ਜੁਲਾਈ (ਵਿਸ਼ਵ ਵਾਰਤਾ): ਹਾਕੀ (Hockey) ਏਸ਼ੀਆ ਕੱਪ 2025 ਭਾਰਤ ਵਿੱਚ ਆਯੋਜਿਤ ਕੀਤਾ ਜਾਣਾ ਹੈ। ਇਸ ਵਿੱਚ 8 ਟੀਮਾਂ ਹਿੱਸਾ ਲੈਣਗੀਆਂ। ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ, ਇਸ ਵਿੱਚ ਪਾਕਿਸਤਾਨੀ ਹਾਕੀ ਟੀਮ ਦੀ ਭਾਗੀਦਾਰੀ ਨੂੰ ਲੈ ਕੇ ਪੇਚ ਫਸਿਆ ਹੋਇਆ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਟੀਮ ਨੂੰ ਹਾਕੀ ਏਸ਼ੀਆ ਕੱਪ ਅਤੇ ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਇਸ ਨਾਲ ਪਾਕਿਸਤਾਨੀ ਟੀਮ ਦਾ ਹਾਕੀ ਏਸ਼ੀਆ ਕੱਪ ਵਿੱਚ ਖੇਡਣ ਅਤੇ ਭਾਰਤ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।
ਸੂਤਰਾਂ ਅਨੁਸਾਰ ਖੇਡ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ “ਅਸੀਂ ਦੁਵੱਲੀ ਲੜੀ ਦੇ ਵਿਰੁੱਧ ਹਾਂ, ਪਰ ਅਸੀਂ ਕਿਸੇ ਵੀ ਟੀਮ ਨੂੰ ਟੂਰਨਾਮੈਂਟ ਲਈ ਭਾਰਤ ਆਉਣ ਤੋਂ ਨਹੀਂ ਰੋਕਾਂਗੇ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, “ਅੰਤਰਰਾਸ਼ਟਰੀ ਖੇਡਾਂ ਵਿੱਚ, ਟੀਮਾਂ ਤਣਾਅ ਦੇ ਬਾਵਜੂਦ ਹਿੱਸਾ ਲੈਂਦੀਆਂ ਹਨ। ਰੂਸ ਅਤੇ ਯੂਕਰੇਨ ਯੁੱਧ ਦੇ ਬਾਵਜੂਦ ਟੂਰਨਾਮੈਂਟ ਖੇਡ ਰਹੇ ਹਨ।” ਹਾਕੀ ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਤੱਕ ਬਿਹਾਰ ਦੇ ਰਾਜਗੀਰ ਵਿੱਚ ਖੇਡਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























