ਪੰਜਾਬ ਕ੍ਰਿਕਟ ਲਈ ਇਤਿਹਾਸਕ ਦਿਨ
ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਫ਼ਰ ਵਿੱਚ ਅੱਜ ਉਸ ਵੇਲੇ ਇੱਕ ਹੋਰ ਸੁਨਹਿਰੀ ਪੰਨਾ ਜੁੜ ਗਿਆ, ਜਦੋਂ ਪੀਸੀਏ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਲਈ ਰਵਾਇਤੀ ਘੰਟੀ ਵਜਾਈ ਅਤੇ ਨਿਊ ਚੰਡੀਗੜ੍ਹ ਸਟੇਡੀਅਮ ਨੂੰ ਅਧਿਕਾਰਿਕ ਤੌਰ ’ਤੇ ਬੀਸੀਸੀਆਈ ਦੇ ਟੈਸਟ ਮੇਜ਼ਬਾਨੀ ਵਜੋਂ ਸਮਰਪਿਤ ਕੀਤਾ। ਨਿਊ ਚੰਡੀਗੜ੍ਹ ਪੰਜਾਬ ਦਾ ਤੀਜਾ ਅਤੇ ਭਾਰਤ ਦਾ 31ਵਾਂ ਟੈਸਟ ਮੇਜ਼ਬਾਨੀ ਵਾਲਾ ਸਟੇਡੀਅਮ ਬਣ ਗਿਆ।
























