Himachal ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਕਰਵਾਉਣਗੇ ਦੁਬਾਰਾ ਵਿਆਹ, Wedding Card ਆਇਆ ਸਾਹਮਣੇ
ਜਾਣੋ ਕੌਣ ਹੈ ਦੁਲਹਨ?
ਹਿਮਾਚਲ ਪ੍ਰਦੇਸ਼, 18 ਅਗਸਤ 2025 (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ (Himachal) ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਦੁਬਾਰਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ 22 ਸਤੰਬਰ ਨੂੰ ਪੰਜਾਬ ਦੀ ਅਮਰੀਨ ਕੌਰ ਨਾਲ ਚੰਡੀਗੜ੍ਹ ਵਿੱਚ ਹੋਵੇਗਾ। ਅਮਰੀਨ ਕੌਰ ਚੰਡੀਗੜ੍ਹ ਦੇ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ। ਜਾਣਕਾਰੀ ਅਨੁਸਾਰ ਵਿਆਹ ਦੇ ਕਾਰਡ ਵੀ ਛਪ ਚੁੱਕੇ ਹਨ ਅਤੇ ਵਿਆਹ ਵਾਲੀ ਥਾਂ ਵੀ ਫਾਈਨਲ ਹੋ ਗਈ ਹੈ।

ਕਾਰਡ ਵਿੱਚ ਲਿਖਿਆ ਹੈ, ‘ਸਵਰਗਵਾਸੀ ਰਾਜਾ ਵੀਰਭੱਦਰ ਸਿੰਘ ਦੇ ਆਸ਼ੀਰਵਾਦ ਨਾਲ, ਰਾਜਮਾਤਾ ਪ੍ਰਤਿਭਾ ਸਿੰਘ ਤੁਹਾਨੂੰ ਆਪਣੇ ਪੁੱਤਰ ਵਿਕਰਮਾਦਿੱਤਿਆ ਸਿੰਘ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸਤਿਕਾਰ ਸਹਿਤ ਸੱਦਾ ਦਿੰਦੀ ਹੈ।’ ਵਿਆਹ ਸਮਾਗਮ ਸੈਕਟਰ 2, ਚੰਡੀਗੜ੍ਹ ਵਿੱਚ ਹੋਵੇਗਾ।

ਦੱਸ ਦਈਏ ਕਿ ਵਿਕਰਮਾਦਿੱਤਿਆ ਸਿੰਘ ਇਸ ਸਮੇਂ ਹਿਮਾਚਲ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਅਤੇ ਸ਼ਿਮਲਾ ਪੇਂਡੂ ਵਿਧਾਨ ਸਭਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਪੁੱਤਰ ਹਨ। ਇਹ ਵਿਕਰਮਾਦਿੱਤਿਆ ਦਾ ਦੂਜਾ ਵਿਆਹ ਹੈ। ਵਿਕਰਮਾਦਿੱਤਿਆ ਸਿੰਘ ਦਾ ਪਹਿਲਾਂ ਵਿਆਹ ਰਾਜਸਥਾਨ ਦੇ ਉਦੈਪੁਰ ਦੇ ਸ਼ਾਹੀ ਪਰਿਵਾਰ ਦੀ ਧੀ ਸੁਦਰਸ਼ਨਾ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦਾ ਪਿਛਲੇ ਸਾਲ ਤਲਾਕ ਹੋ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























