Himachal Pradesh : ਹਿਮਾਚਲ ਵਿੱਚ 2 ਥਾਵਾਂ ‘ਤੇ ਫਿਰ ਫਟਿਆ ਬੱਦਲ ; ਘਰਾਂ ‘ਚ ਭਰ ਗਿਆ ਪਾਣੀ

ਚੰਡੀਗੜ੍ਹ, 6ਜੁਲਾਈ(ਵਿਸ਼ਵ ਵਾਰਤਾ) Himachal Pradesh : ਹਿਮਾਚਲ ਪ੍ਰਦੇਸ਼ ਵਿੱਚ ਅੱਜ ਫਿਰ ਤੋਂ 2 ਥਾਵਾਂ ‘ਤੇ ਬੱਦਲ ਫਟਣ ਦੀ ਖ਼ਬਰ ਹੈ। ਮੰਡੀ ਜ਼ਿਲ੍ਹੇ ਦੇ ਸਿਲਹਬੁਧਾਨੀ ਚੌਹਰਘਾਟ ਵਿੱਚ ਕੋਰਟਾਂਗ ਦਾ ਨਾਲਾ ਸਵੇਰੇ 2.30 ਵਜੇ ਬੱਦਲ ਫਟਣ ਨਾਲ ਹੜ੍ਹ ਆ ਗਿਆ। ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਪੈਦਲ ਚੱਲਣ ਵਾਲੇ ਪੁਲ ਨਾਲੇ ਵਿੱਚ ਵਹਿ ਗਏ। ਇਸ ਤੋਂ ਇਲਾਵਾ ਅੱਜ ਸਵੇਰੇ ਚੰਬਾ ਦੇ ਚੂਰਾਹ ਵਿੱਚ ਬੱਦਲ ਫਟਿਆ, ਜਿਸ ਕਾਰਨ ਕਾਂਗੇਲਾ ਨਾਲੇ ਵਿੱਚ ਹੜ੍ਹ ਆਉਣ ਕਾਰਨ ਨਵਾਂ ਬਣਿਆ ਪੁਲ ਵਹਿ ਗਿਆ।
ਇਸ ਦੇ ਨਾਲ ਹੀ ਊਨਾ ਵਿੱਚ ਭਾਰੀ ਮੀਂਹ ਤੋਂ ਬਾਅਦ ਹੰਸ ਨਦੀ ਵਿੱਚ ਹੜ੍ਹ ਆਇਆ ਹੋਇਆ ਹੈ। ਮੀਂਹ ਦੇ ਕਾਰਨ ਹੰਸ ਨਦੀ ਉਛਲ ਰਹੀ ਹੈ। ਊਨਾ ਦੇ ਘਲੂਵਾਲ ਦੇ ਝਲੇਦਾ ਪੁਲ ਨੇੜੇ ਇੱਕ ਪੈਟਰੋਲ ਪੰਪ ਡੁੱਬ ਗਿਆ। ਝਲੇਦਾ ਦੇ ਕਾਰ ਸ਼ੋਅਰੂਮ ਵਿੱਚ ਵੀ ਪਾਣੀ ਭਰ ਗਿਆ। ਊਨਾ ਦੇ ਧਲਵਾਲ ਵਿੱਚ ਵੀ ਕਈ ਘਰਾਂ ਵਿੱਚ ਪਾਣੀ ਭਰ ਗਿਆ।
ਅੱਜ ਰਾਤ ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।

ਇਸ ਤੋਂ ਇਲਾਵਾ ਰਾਜ ਦੇ 7 ਜ਼ਿਲ੍ਹਿਆਂ ਊਨਾ, ਹਮੀਰਪੁਰ, ਬਿਲਾਸਪੁਰ, ਚੰਬਾ, ਸ਼ਿਮਲਾ, ਸੋਲਨ ਅਤੇ ਕੁੱਲੂ ਵਿੱਚ ਅੱਜ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਲਾਹੌਲ-ਸਪਿਤੀ ਅਤੇ ਕਿੰਨੌਰ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























