Himachal : ਇੱਕ ਵਾਰ ਫਿਰ ਵਿਵਾਦਾਂ ਵਿੱਚ ਕੰਗਨਾ ਰਣੌਤ
ਕਿਹਾ – “ਸਾਂਸਦ ਵਜੋਂ ਕੰਮ ਕਰਨ ‘ਚ ਨਹੀਂ ਆ ਰਿਹਾ ਮਜ਼ਾ”

ਹਿਮਾਚਲ ਪ੍ਰਦੇਸ਼, 16 ਜੁਲਾਈ (ਵਿਸ਼ਵ ਵਾਰਤਾ): ਬਾਲੀਵੁੱਡ ਤੋਂ ਰਾਜਨੀਤੀ ਵਿੱਚ ਆਉਣ ਵਾਲੀ ਮੰਡੀ (Himachal) ਤੋਂ ਸਾਂਸਦ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦਿੱਤੇ ਬਿਆਨ ਕਾਰਨ ਕੰਗਨਾ ਰਣੌਤ ਦਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਕਿ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ।
ਹਾਲ ਹੀ ‘ਚ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ, ਕੰਗਨਾ ਨੇ ਕਿਹਾ ਕਿ ਮੇਰੀ ਪ੍ਰੋਫਾਈਲ ਅਤੇ ਪੇਸ਼ੇ ਦੇ ਅਨੁਸਾਰ, ਮੈਂ ਇੱਕ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਹਾਂ। ਮੇਰੇ ਕੋਲ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਹੈ। ਮੈਂ ਬਹੁਤ ਮੁਸ਼ਕਲ ਸੀਟ ਜਿੱਤੀ ਸੀ। ਆਪਣੇ ਯੋਗਦਾਨ ਨੂੰ ਦੇਖਦੇ ਹੋਏ ਸੋਚਿਆ ਸੀ ਕਿ ਮੈਂ ਮੰਤਰੀ ਬਣਾਂਗੀ ਅਤੇ ਕੁਝ ਵਿਭਾਗ ਪ੍ਰਾਪਤ ਹੋਣਗੇ। ਕੈਬਨਿਟ ਵਿੱਚ ਬਹੁਤ ਸਾਰੇ ਮੰਤਰੀ ਹਨ ਜੋ ਪਹਿਲੀ ਵਾਰ ਮੰਤਰੀ ਬਣੇ ਹਨ।”
ਕੰਗਨਾ ਨੇ ਇੰਟਰਵਿਊ ਵਿੱਚ ਕਿਹਾ “ਜਦੋਂ ਭਾਜਪਾ ਨੇ ਮੈਨੂੰ ਟਿਕਟ ਦੀ ਪੇਸ਼ਕਸ਼ ਕੀਤੀ, ਤਾਂ ਮੈਨੂੰ ਕਿਹਾ ਕਿ ਸਿਰਫ਼ 60 ਤੋਂ 70 ਦਿਨ ਕੰਮ ਕਰਨਾ ਪਵੇਗਾ। ਤੁਸੀਂ ਬਾਕੀ ਦਿਨਾਂ ਵਿੱਚ ਆਪਣਾ ਕੰਮ ਕਰ ਸਕਦੇ ਹੋ। ਪਰ, ਮੈਂ ਹੁਣ ਸਮਝੀ ਹਾਂ ਕਿ ਇਹ ਇੱਕ ਬਹੁਤ ਹੀ ‘ਡਿਮਾੰਡਿੰਗ ਕੰਮ’ ਹੈ। ਕੰਗਨਾ ਨੇ ਕਿਹਾ- ਮੈਨੂੰ ਸਾਂਸਦ ਵਜੋਂ ਆਪਣੇ ਕੰਮ ਦਾ ਮਜਾ ਨਹੀਂ ਆ ਰਿਹਾ, ਕਿਉਂਕਿ ਲੋਕ ਪੰਚਾਇਤ ਪੱਧਰ ਦੀਆਂ ਸਮੱਸਿਆਵਾਂ ਲੈ ਕੇ ਮੇਰੇ ਕੋਲ ਆ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























