Haryanvi ਸਿੰਗਰ ਮਾਸੂਮ ਸ਼ਰਮਾ ਫੇਰ ਵਿਵਾਦਾਂ ‘ਚ ਘਿਰੇ, ਸਟੇਜ ਤੋਂ ਕੱਢੀਆਂ ਗਾਲ੍ਹਾਂ
ਚੰਡੀਗੜ੍ਹ, 12 ਅਪ੍ਰੈਲ 2026 – ਹਰਿਆਣਵੀ ਗਾਇਕ ਮਾਸੂਮ ਸ਼ਰਮਾ ਫੇਰ ਵਿਵਾਦਾਂ ‘ਚ ਘਿਰ ਗਏ ਹਨ। ਅਸਲ ‘ਚ ਉਨ੍ਹਾਂ ਵੱਲੋਂ ਇੱਕ ਵਾਰ ਫਿਰ ਸਟੇਜ ‘ਤੇ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ, ਉਹ ਉੱਤਰਾਖੰਡ ਦੇ ਦੇਹਰਾਦੂਨ ਦੇ ਡੀਏਵੀ ਕਾਲਜ ਵਿੱਚ ਸਟੇਜ ਸ਼ੋਅ ਕਰ ਰਿਹਾ ਸੀ। ਸ਼ੋਅ ਦੌਰਾਨ, ਮਾਸੂਮ ਨੇ ਸਟੇਜ ਤੋਂ ਕਿਹਾ, “ਇੱਕ ਗੁੰਡਾ ਮੇਰੇ ‘ਤੇ ਹਮਲਾ ਕਰਨ ਆਇਆ ਸੀ। ਮੈਂ ਉਸਨੂੰ ਕਿਹਾ, ‘ਮੈਂ ਦੇਹਰਾਦੂਨ ਵਿੱਚ ਸ਼ੋਅ ਕਰ ਰਿਹਾ ਹਾਂ, ਜੇਕਰ ਤੁਹਾਡੇ ਵਿੱਚ ਹਿੰਮਤ ਹੈ, ਤਾਂ ਇੱਥੇ ਆਓ। ਹਰਿਆਣਾ ਛੱਡ ਕੇ ਇੱਥੇ ਆਓ, ਮੁਲਾਕਾਤ ਕਰੋ।'” ਇਸ ਦੌਰਾਨ ਹੀ ਮਾਸੂਮ ਨੇ ਸਟੇਜ ਤੋਂ ਗਾਲ੍ਹਾਂ ਕੱਢੀਆਂ।
ਦੱਸ ਦਈਏ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਲਾਈਵ ਪ੍ਰੋਗਰਾਮ ਵਿੱਚ ਮੌਜੂਦ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ, ਮਾਸੂਮ ਸ਼ਰਮਾ ਸਟੇਜ ‘ਤੇ ਭੜਕ ਗਏ, ਜਿਸਦੀ ਇੱਕ ਵੀਡੀਓ ਸਾਹਮਣੇ ਆਈ। ਵਿਵਾਦ ਤੋਂ ਬਾਅਦ, ਮਾਸੂਮ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੇ ਮੁਆਫੀ ਮੰਗੀ ਗਈ। ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਬਦਮਾਸ਼ ਕੌਣ ਸੀ, ਜਿਸ ਨੂੰ ਉਸ ਨੇ ਗਾਲ੍ਹਾਂ ਕੱਢੀਆਂ ਸਨ।
ਮਾਸੂਮ ਸ਼ਰਮਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ, “ਮੈਂ ਦੇਹਰਾਦੂਨ ਵਿੱਚ ਇੱਕ ਸ਼ੋਅ ਲਈ ਆਇਆ ਸੀ ਅਤੇ ਮੈਂ ਰਾਤ ਤੋਂ ਇੱਥੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਇੱਕ ਬਦਮਾਸ਼ ਵਾਰ-ਵਾਰ ਉੱਥੇ ਚੱਕਰ ਲਗਾ ਰਿਹਾ ਸੀ। ਮੇਰੀ ਟੀਮ ਨੇ ਵੀ ਮੈਨੂੰ ਇਸ ਬਾਰੇ ਸੂਚਿਤ ਕੀਤਾ, ਪਰ ਪਹਿਲਾਂ ਮੈਨੂੰ ਲੱਗਿਆ ਕਿ ਉਹ ਸਿਰਫ਼ ਘੁੰਮ ਰਿਹਾ ਹੈ।”
ਮਾਸੂਮ ਨੇ ਅੱਗੇ ਕਿਹਾ ਕਿ ਇੱਕ ਘੰਟੇ ਬਾਅਦ, ਉਸਨੂੰ ਅਮਰੀਕਾ ਵਿੱਚ ਉਸਦੇ ਚਾਚੇ ਦੇ ਪੁੱਤਰ ਦਾ ਫ਼ੋਨ ਆਇਆ। ਬਦਮਾਸ਼ ਨੇ ਉਸਨੂੰ ਫ਼ੋਨ ਕੀਤਾ ਅਤੇ ਬਦਮਾਸ਼ ਨਾਲ ਗੱਲ ਕੀਤੀ। ਇਸ ਤੋਂ ਬਾਅਦ, ਮੈਂ ਅਤੇ ਮੇਰੀ ਟੀਮ ਪੂਰੀ ਰਾਤ ਸੌਂ ਨਹੀਂ ਸਕੇ। ਅਸੀਂ ਇਸ ਤੋਂ ਤਣਾਅ ਵਿੱਚ ਸੀ। ਮੈਂ ਉਸਨੂੰ ਦੁਬਾਰਾ ਫ਼ੋਨ ਕੀਤਾ, ਪਰ ਉਸਨੇ ਜਵਾਬ ਨਹੀਂ ਦਿੱਤਾ। ਮੇਰਾ ਉਹ ਗੁੱਸਾ ਸਟੇਜ ‘ਤੇ ਨਿੱਕਲ ਗਿਆ। ਜੇਕਰ ਕਿਸੇ ਭਰਾ ਜਾਂ ਭੈਣ ਨੂੰ ਮੇਰੇ ਸ਼ਬਦਾਂ ਤੋਂ ਦੁੱਖ ਪਹੁੰਚਿਆ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























