Haryana : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਵੋਟਿੰਗ ਅੱਜ
ਚੰਡੀਗੜ੍ਹ, 19ਜਨਵਰੀ(ਵਿਸ਼ਵ ਵਾਰਤਾ) ਅੱਜ ਹਰਿਆਣਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ ਹੋਣਗੀਆਂ। ਦਰਅਸਲ ਇਹ ਚੋਣਾਂ ਕੁੱਲ 40 ਵਾਰਡਾਂ ਵਿੱਚ ਹੋਣੀਆਂ ਸਨ, ਪਰ ਇੱਕ ਵਾਰਡ ਤੋਂ ਇੱਕ ਮੈਂਬਰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ, ਇਸ ਲਈ ਹੁਣ ਸਿਰਫ਼ 39 ਵਾਰਡਾਂ ਵਿੱਚ ਹੀ ਚੋਣਾਂ ਹੋਣਗੀਆਂ। ਇਸ ਚੋਣ ਵਿੱਚ ਕੁੱਲ 164 ਉਮੀਦਵਾਰ ਮੈਦਾਨ ਵਿੱਚ ਹਨ। ਕੁੱਲ 3.50 ਲੱਖ ਵੋਟਰ ਵੋਟਿੰਗ ਵਿੱਚ ਹਿੱਸਾ ਲੈਣਗੇ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਗਿਣਤੀ ਉੱਥੇ ਹੀ ਕੀਤੀ ਜਾਵੇਗੀ ਅਤੇ ਨਤੀਜਾ ਅੱਜ ਹੀ ਐਲਾਨਿਆ ਜਾਵੇਗਾ। ਇਸ ਚੋਣ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੇ ਆਪਣੇ ਪੱਧਰ ‘ਤੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਚੋਣਾਂ ਦੌਰਾਨ ਸੁਰੱਖਿਆ ਲਈ ਵੱਡੇ ਪੱਧਰ ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/