Haryana : ਫਰਾਂਸ ਵਿੱਚ ਹਰਿਆਣਾ ਦੇ ਨੌਜਵਾਨ ਦਾ ਬੇਰਹਿਮੀ ਕਤਲ
– ਮਾਪਿਆਂ ਦਾ ਸੀ ਇਕਲੌਤਾ ਪੁੱਤ; 15 ਸਾਲ ਪਹਿਲਾਂ ਗਿਆ ਸੀ ਫਰਾਂਸ
ਹਰਿਆਣਾ, 26 ਸਤੰਬਰ 2025 (ਵਿਸ਼ਵ ਵਾਰਤਾ): ਕੁਰੂਕਸ਼ੇਤਰ (Haryana) ਦੇ ਇੱਕ ਨੌਜਵਾਨ ਦਾ ਫਰਾਂਸ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਹਰਪਾਲ ਸਿੰਘ ਹੈਰੀ ਵਜੋਂ ਹੋਈ ਹੈ, ਹਰਪਾਲ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨਹੀਂ ਪਤਾ ਕਿ ਹਰਪਾਲ ਨਾਲ ਕੀ ਹੋਇਆ ਹੈ।
ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ‘ਚ 40 ਸਾਲਾ ਹਰਪਾਲ ਸਿੰਘ ਹੈਰੀ ਖੂਨ ਨਾਲ ਲੱਥਪੱਥ ਫਰਸ਼ ‘ਤੇ ਪਿਆ ਨਜ਼ਰ ਆ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪਿਹੋਵਾ ਦੇ ਸਤੋਦਾ ਪਿੰਡ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਵੀਡੀਓ ਵਿੱਚ ਖੂਨ ਨਾਲ ਲੱਥਪੱਥ ਹਰਪਾਲ ਦੇ ਕੋਲ ਕੁਝ ਲੋਕ ਖੜ੍ਹੇ ਹਨ। ਕੋਈ ਵਿਅਕਤੀ ਹਰਪਾਲ ਦੀ ਟੀ-ਸ਼ਰਟ ਚੁੱਕਦਾ ਹੈ ਅਤੇ ਉਸਨੂੰ ਉਸਦੇ ਜ਼ਖ਼ਮ ਦਿਖਾਉਂਦਾ ਹੈ।ਵੀਡੀਓ ਵਿੱਚ ਕਿਸੇ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ, ਪਰ ਪਿੱਛੇ ਤੋਂ ਔਰਤਾਂ ਦੇ ਰੋਣ ਅਤੇ ਚੀਕਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਹਰਪਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਨੇ ਬਿਹਤਰ ਭਵਿੱਖ ਲਈ ਫਰਾਂਸ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਹਰਪਾਲ ਸਿੰਘ 15 ਸਾਲ ਪਹਿਲਾਂ ਫਰਾਂਸ ਗਿਆ ਸੀ। ਹਰਪਾਲ ਦੀ ਪਤਨੀ ਅਤੇ ਦੋ ਬੱਚੇ ਉਸਦੇ ਨਾਲ ਰਹਿੰਦੇ ਸਨ।ਉਹ ਉੱਥੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਹਰਪਾਲ ਦੇ ਪਿਤਾ ਬਲਬੀਰ ਸਿੰਘ ਪਿੰਡ ਵਿੱਚ ਇੱਕ ਕਿਸਾਨ ਹਨ। ਫਰਾਂਸੀਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























