Haryana : ਅੰਤਰਰਾਸ਼ਟਰੀ ਪਹਿਲਵਾਨ ਪੂਜਾ ਦੀ ਹੋਈ Ring Ceremony
ਹਿਸਾਰ ਦੇ ਕਾਰੋਬਾਰੀ ਨਾਲ ਕਰਵਾਈ ਮੰਗਣੀ

ਹਰਿਆਣਾ, 7 ਅਗਸਤ 2025 (ਵਿਸ਼ਵ ਵਾਰਤਾ): ਹਰਿਆਣਾ (Haryana) ਦੀ ਅੰਤਰਰਾਸ਼ਟਰੀ ਪਹਿਲਵਾਨ ਪੂਜਾ ਢਾਂਡਾ ਨੇ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ।ਪੂਜਾ ਢਾਂਡਾ ਦੀ ਅੱਜ ਕਾਰੋਬਾਰੀ ਅਭਿਸ਼ੇਕ ਬੋਰਾ ਨਾਲ ਮੰਗਣੀ ਹੋ ਗਈ ਹੈ। ਵੀਰਵਾਰ ਨੂੰ, ਦੋਵਾਂ ਨੇ ਹਿਸਾਰ ਦੇ ਤੋਸ਼ਾਮ ਰੋਡ ‘ਤੇ ਤਾਜ ਪੈਲੇਸ ਵਿੱਚ ਇਕ ਦੂਜੇ ਨੂੰ ਅੰਗੂਠੀਆਂ ਪਹਿਨਾਈਆਂ। ਇਸ ਤੋਂ ਪਹਿਲਾਂ ਪੂਜਾ ਅਤੇ ਅਭਿਸ਼ੇਕ ਨੇ ਇੱਕ ਫੋਟੋਸ਼ੂਟ ਵੀ ਕਰਵਾਇਆ ਸੀ। ਉਨ੍ਹਾਂ ਦਾ ਵਿਆਹ 13 ਨਵੰਬਰ ਨੂੰ ਉਸੇ ਪੈਲੇਸ ਵਿੱਚ ਹੋਵੇਗਾ।

ਦੱਸ ਦਈਏ ਕਿ 23 ਫਰਵਰੀ ਨੂੰ ਪੂਜਾ ਦਾ ਰੋਕਾ ਸਮਾਰੋਹ ਹੋਇਆ ਸੀ। ਪੂਜਾ ਇਸ ਸਮੇਂ ਹਿਸਾਰ ਦੇ ਸੁੰਦਰ ਨਗਰ ਵਿੱਚ ਰਹਿ ਰਹੀ ਹੈ ਅਤੇ ਹਿਸਾਰ ਵਿੱਚ ਇੱਕ ਸੀਨੀਅਰ ਕੁਸ਼ਤੀ ਟ੍ਰੇਨਰ ਵਜੋਂ ਸੇਵਾ ਨਿਭਾ ਰਹੀ ਹੈ।ਪੂਜਾ ਢਾਂਡਾ ਇੱਕ ਸਧਾਰਨ ਪਰਿਵਾਰ ਤੋਂ ਅੰਤਰਰਾਸ਼ਟਰੀ ਕੁਸ਼ਤੀ ਮੈਟ ਤੱਕ ਪਹੁੰਚੀ ਹੈ। ਉਸਦੇ ਪਿਤਾ ਅਜਮੇਰ ਢਾਂਡਾ ਪਸ਼ੂ ਪਾਲਣ ਵਿਭਾਗ ਵਿੱਚ ਡਰਾਈਵਰ ਸਨ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਹਨ, ਜਦੋਂ ਕਿ ਉਸਦੀ ਮਾਂ ਕਮਲੇਸ਼ ਢਾਂਡਾ ਇੱਕ ਘਰੇਲੂ ਔਰਤ ਹੈ। ਪੂਜਾ ਢਾਂਡਾ ਨੇ ਯੂਥ ਓਲੰਪਿਕ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ, ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਤਗਮਾ ਜਿੱਤ ਚੁੱਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















