Haryana ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਨੂੰ ਸੁਣਾਈ ਗਈ ਧਾਰਮਿਕ ਸਜ਼ਾ
– – ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ, ਜਾਣੋ ਪੂਰਾ ਮਾਮਲਾ

ਹਰਿਆਣਾ, 23 ਜੁਲਾਈ (ਵਿਸ਼ਵ ਵਾਰਤਾ): ਹਰਿਆਣਾ (Haryana) ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਅਤੇ ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਨਜ਼ਰ ਆਈ ਪਾਇਲ ਮਲਿਕ ਅਜਕਲ ਇਕ ਵੀਡੀਓ ਕਾਰਨ ਵਿਵਾਦਾਂ ‘ਚ ਹੈ। ਪਾਇਲ ਮਲਿਕ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਉਹ ਕਾਲੀ ਮਾਂ ਦੇ ਰੂਪ ਵਿੱਚ ਦਿਖਾਈ ਦੇ ਰਹੀ ਸੀ। ਸੋਸ਼ਲ ਮੀਡੀਆ ਤੇ ਵੀਡੀਓ ਦੇ ਵਾਇਰਲ ਹੋਣ ‘ਤੇ ਹਿੰਦੂ ਧਾਰਮਿਕ ਸੰਗਠਨਾਂ ਨੇ ਇਸ ਦਾ ਪੁਰਜ਼ੁਰ ਵਿਰੋਧ ਕੀਤਾ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ

ਇਸ ਮਾਮਲੇ ‘ਚ ਹੁਣ ਖਬਰ ਸਾਹਮਣੇ ਆਈ ਹੈ ਕਿ ਮੋਹਾਲੀ ਦੇ ਕਾਲੀ ਮਾਤਾ ਮੰਦਰ ਦੀ ਕਮੇਟੀ ਨੇ ਪਾਇਲ ਨੂੰ ਧਾਰਮਿਕ ਸਜ਼ਾ ਸੁਣਾਈ ਹੈ। ਉਹ 7 ਦਿਨਾਂ ਲਈ ਮੰਦਰ ‘ਚ ਸੇਵਾ (ਸਫਾਈ) ਕਰੇਗੀ। 8ਵੇਂ ਦਿਨ ਉਹ ਕੰਜਕ ਪੂਜਨ ਕਰੇਗੀ।
ਵਾਇਰਲ ਵੀਡੀਓ ਵਿੱਚ, ਪਾਇਲ ਪੱਛਮੀ ਪਹਿਰਾਵੇ ਵਿੱਚ ਨਜ਼ਰ ਆਈ ਅਤੇ ਉਸਦੇ ਸਿਰ ‘ਤੇ ਮਾਂ ਕਾਲੀ ਦਾ ਮੁਕਟ ਵੀ ਪਹਿਨਿਆ ਹੋਇਆ ਨਜ਼ਰ ਆਇਆ। ਇਸ ਦੇ ਨਾਲ ਹੀ, ਪਾਇਲ ਨੇ ਆਪਣੇ ਗਲੇ ਵਿੱਚ ਨਿੰਬੂਆਂ ਦੀ ਬਣੀ ਮਾਲਾ ਵੀ ਪਹਿਨੀ ਹੋਈ ਸੀ। ਪਾਇਲ ਮਲਿਕ ਦੇ ਇਸ ਵੀਡੀਓ ਤੋਂ ਬਾਅਦ ਲੋਕਾਂ ਨੇ ਉਸ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਗਾਇਆ। ਵਿਵਾਦ ਵੱਧ ਤੋਂ ਬਾਅਦ ਬੀਤੇ ਦਿਨ ਪਾਇਲ ਮਲਿਕ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚ ਕੇ ਮੁਆਫ਼ੀ ਵੀ ਮੰਗੀ ਸੀ। ਅਰਮਾਨ ਅਤੇ ਪਾਇਲ ਨੇ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗੀ ਅਤੇ ਕਿਹਾ ਕਿ ਭਵਿੱਖ ਵਿੱਚ ਉਹ ਦੁਬਾਰਾ ਅਜਿਹੀ ਕੋਈ ਗਲਤੀ ਨਹੀਂ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















