Haryana : ਕਿੱਕਬਾਕਸਰ ਸਾਹਿਲ ਭਾਰਦਵਾਜ ਅਤੇ ਉਸਦੀ ਪਤਨੀ ਵਿਰੁੱਧ ਮਾਮਲਾ ਦਰਜ
– ਵਿਆਹ ਚ ਹਵਾਈ ਫਾਇਰਿੰਗ ਕਰਨੀ ਪਈ ਮਹਿੰਗੀ
ਹਰਿਆਣਾ,19 ਨਵੰਬਰ 2025 (ਵਿਸ਼ਵ ਵਾਰਤਾ) : ਹਰਿਆਣਾ ਦੇ ਕਿੱਕਬਾਕਸਰ ਸਾਹਿਲ ਭਾਰਦਵਾਜ ਨੂੰ ਆਪਣੇ ਵਿਆਹ ਵਿੱਚ ਸਟੇਜ ਤੋਂ ਹਵਾਈ ਫਾਇਰਿੰਗ ਕਰਨਾ ਮਹਿੰਗਾ ਪੈ ਗਿਆ । ਮੇਰਠ ਪੁਲਿਸ ਨੇ ਸਾਹਿਲ ਅਤੇ ਉਸਦੀ ਨਵ-ਵਿਆਹੀ ਪਤਨੀ ਅਨੂ ਰਾਣੀ, ਜੋ ਕਿ ਇੱਕ ਅੰਤਰਰਾਸ਼ਟਰੀ ਜੈਵਲਿਨ ਥ੍ਰੋਅਰ ਹੈ, ਵਿਰੁੱਧ ਮਾਮਲਾ ਦਰਜ ਕੀਤਾ ਹੈ।

ਦੱਸ ਦਈਏ ਕਿ ਸਾਹਿਲ ਅਤੇ ਅਨੂ ਦਾ ਵਿਆਹ ਮੰਗਲਵਾਰ ਰਾਤ ਨੂੰ ਮੇਰਠ ਦੇ ਇੱਕ ਮੈਰਿਜ ਪੈਲੇਸ ਵਿੱਚ ਹੋਇਆ। ਸਾਹਿਲ ਨੇ ਸਟੇਜ ‘ਤੇ ਅਨੂ ਦਾ ਹੱਥ ਫੜਿਆ ਅਤੇ ਆਪਣੀ ਰਾਈਫਲ ਤੋਂ ਹਵਾ ਵਿੱਚ ਦੋ ਗੋਲੀਆਂ ਚਲਾਈਆਂ। ਇਸ ਤੋਂ ਇਲਾਵਾ, ਵਰਮਾਲਾ ਦੌਰਾਨ, ਅਨੁ ਉੱਤੇ 10 ਰੁਪਏ ਦੇ ਨੋਟਾਂ ਦੇ ਦੋ ਬੰਡਲ ਸੁੱਟੇ ਗਏ। ਮੇਰਠ ਦੇ ਐਸਐਸਪੀ ਵਿਪਿਨ ਟਾਡਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਵੀਡੀਓ ਦੇ ਆਧਾਰ ‘ਤੇ ਸਾਹਿਲ ਅਤੇ ਅਨੂ ਵਿਰੁੱਧ ਸਰਧਾਨਾ ਪੁਲਿਸ ਸਟੇਸ਼ਨ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























