Haryana : ਸੁੱਤੇ ਪਏ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
– ਘਰ ਢਹਿਣ ਕਾਰਨ ਪੂਰਾ ਪਰਿਵਾਰ ਮਲਬੇ ਹੇਠ ਦੱਬਿਆ; ਦੋ ਬੱਚਿਆਂ ਦੀ ਮੌਤ

ਹਰਿਆਣਾ, 11 ਅਗਸਤ 2025 (ਵਿਸ਼ਵ ਵਾਰਤਾ): ਨੂਹ ਜ਼ਿਲ੍ਹੇ (Haryana) ਦੇ ਪਿੰਗਵਾਨ ਬਲਾਕ ਦੇ ਰੀਠ ਪਿੰਡ ਵਿੱਚ ਇੱਕ ਘਰ ਢਹਿ ਗਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠ ਦੱਬ ਗਏ। ਇਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਬੱਚਿਆਂ ‘ਚ ਉੱਮਰ (12) ਅਤੇ ਨਾਇਰਾ (7) ਸ਼ਾਮਿਲ ਹਨ। ਸਲੀਮ, ਉਸਦੀ ਪਤਨੀ ਅਤੇ ਇੱਕ 5 ਸਾਲ ਦਾ ਲੜਕਾ ਗੰਭੀਰ ਜ਼ਖਮੀ ਹਨ।
ਜ਼ਖਮੀਆਂ ਨੂੰ ਪਹਿਲਾਂ ਨਲਹਾਰ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੋਂ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਸਦੀ ਹਾਲਤ ਅਜੇ ਵੀ ਨਾਜ਼ੁਕ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਰਾਤ 1 ਵਜੇ ਦੇ ਕਰੀਬ, ਜਦੋਂ ਪਰਿਵਾਰ ਸੁੱਤਾ ਪਿਆ ਸੀ, ਘਰ ਦੀ ਪਿਛਲੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਦੋ ਕਮਰਿਆਂ ਦੀ ਛੱਤ ਵੀ ਟੁੱਟ ਕੇ ਡਿੱਗ ਪਈ। ਜਿਸ ਕਾਰਨ ਸਲੀਮ ਦਾ ਇੱਕ ਕਮਰੇ ਵਿੱਚ ਸੌਂ ਰਿਹਾ ਪੂਰਾ ਪਰਿਵਾਰ ਇਸ ਦੇ ਹੇਠਾਂ ਦੱਬ ਗਿਆ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਘਰ ਕਮਜ਼ੋਰ ਹੋ ਗਿਆ ਸੀ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















