ਸਾਬਕਾ ਕਾਂਗਰਸੀ ਵਿਧਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
- ਰਾਜਨੀਤਿਕ ਹਲਕਿਆਂ ‘ਚ ਸੋਗ ਦੀ ਲਹਿਰ!
ਹਰਿਆਣਾ, 20 ਜੁਲਾਈ 2026 (ਵਿਸ਼ਵ ਵਾਰਤਾ) ਯਮੁਨਾਨਗਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਪਾਲ ਭੂਖੜੀ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 55 ਸਾਲਾਂ ਦੇ ਸਨ। ਪਰਿਵਾਰ ਮੁਤਾਬਕ, ਰਾਜਪਾਲ ਭੂਖੜੀ ਸੋਮਵਾਰ ਸਵੇਰੇ 6 ਵਜੇ ਰੋਜ਼ਾਨਾ ਦੀ ਤਰ੍ਹਾਂ ਸੈਰ ‘ਤੇ ਗਏ ਸਨ ਅਤੇ ਕਰੀਬ ਸੱਤ ਵਜੇ ਘਰ ਪਰਤੇ। ਇਸ ਤੋਂ ਬਾਅਦ ਉਹ ਸਾਢੌਰਾ ਵਿੱਚ ਹਰਿਆਣਾ ਕਾਂਗਰਸ ਦੇ ਸੂਬਾ ਇੰਚਾਰਜ ਸੰਜੇ ਦੱਤ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ।
ਇਸੇ ਦੌਰਾਨ ਉਨ੍ਹਾਂ ਦੀ ਛਾਤੀ ਵਿੱਚ ਅਚਾਨਕ ਤੇਜ਼ ਦਰਦ ਉੱਠਿਆ। ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਪਾਲ ਭੂਖੜੀ ਦਾ ਅੰਤਿਮ ਸੰਸਕਾਰ ਸੋਮਵਾਰ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਭੂਖੜੀ (ਅੰਬਾਲਾ) ਵਿੱਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜਪਾਲ ਭੂਖੜੀ ਦਾ ਜਨਮ 19 ਮਈ 1971 ਨੂੰ ਪਿੰਡ ਭੂਖੜੀ ਵਿੱਚ ਹੋਇਆ। ਉਹ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਭੂਖੜੀ ਵਿੱਚ ਹੀ ਰਹਿ ਰਹੇ ਸਨ। ਇਹ ਅੰਬਾਲਾ ਜ਼ਿਲ੍ਹੇ ਵਿੱਚ ਪੈਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























