Haryana: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾ ਵੱਡੀ ਖਬਰ
– ਅੰਬਾਲਾ ਦੇ ਕੁਝ ਪਿੰਡਾਂ ‘ਚ ਇੰਟਰਨੈਟ ‘ਤੇ ਲੱਗੀ ਪਾਬੰਦੀ
-9 ਦਸੰਬਰ ਤੱਕ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ
ਹਰਿਆਣਾ : ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾ ਇਕ ਵੱਡੀ ਖਬਰ ਸਾਹਮਣੇ ਆਈ ਹੈ।ਅੰਬਾਲਾ ਦੇ ਆਲੇ ਦੁਆਲੇ ਦੇ ਪਿੰਡਾਂ ‘ਚ ਇੰਟਰਨੈਟ ‘ਤੇ ਪਾਬੰਦੀ ਲੱਗਾ ਦਿਤੀ ਗਈ ਹੈ। ਇਹ ਸੇਵਾਵਾਂ 9 ਦਸੰਬਰ ਤੱਕ ਬੰਦ ਰਹਿਣਗੀਆਂ।

ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਪੁਲੀਸ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਹੈ। ਪੁਲ ਦੇ ਉੱਪਰ ਅਤੇ ਹੇਠਾਂ ਕਰੀਬ 500 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਇੱਥੇ ਵਾਟਰ ਕੈਨਨ ਗੱਡੀ, ਪੁਲਿਸ ਬੱਸ ਅਤੇ ਐਂਬੂਲੈਂਸ ਖੜ੍ਹੀ ਕੀਤੀ ਗਈ ਹੈ। ਪੁਲਿਸ ਹਰ ਹਰਕਤ ‘ਤੇ ਨਜ਼ਰ ਰੱਖ ਰਹੀ ਹੈ।
ਇਸ ਤੋਂ ਪਹਿਲਾ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ “ਉਨ੍ਹਾਂ ਨੂੰ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾਣ ਦਿੱਤਾ ਜਾ ਸਕਦਾ। ਉਨ੍ਹਾਂ ਨੂੰ ਮਨਜ਼ੂਰੀ ਲੈਣੀ ਪਵੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























