Haryana ‘ਚ ਫਿਰ ਕੋਰੋਨਾ ਨੇ ਦਿੱਤੀ ਦਸਤਕ
– ਇਸ ਸ਼ਹਿਰ ‘ਚ 28 ਸਾਲਾ ਨੌਜਵਾਨ ਕੋਰੋਨਾ ਸੰਕਰਮਿਤ

ਹਰਿਆਣਾ, 22 ਮਈ (ਵਿਸ਼ਵ ਵਾਰਤਾ): ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਹਰਿਆਣਾ (Haryana) ਵਿੱਚ ਚਿੰਤਾ ਵਧਾ ਦਿੱਤੀ ਹੈ। ਦੱਸ ਦਈਏ ਕਿ (Haryana) ਫਰੀਦਾਬਾਦ ਤੋਂ ਇੱਕ ਅਤੇ ਗੁਰੂਗ੍ਰਾਮ ਤੋਂ ਦੋ ਕੋਵਿਡ ਮਾਮਲੇ ਸਾਹਮਣੇ ਆਏ। ਫਰੀਦਾਬਾਦ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਕ 28 ਸਾਲਾ ਨੌਜਵਾਨ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਨੌਜਵਾਨ ਇੱਕ ਨਿੱਜੀ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।
ਨੌਜਵਾਨ ਕੁਝ ਦਿਨਾਂ ਤੋਂ ਬੁਖਾਰ, ਖੰਘ ਅਤੇ ਜ਼ੁਕਾਮ ਤੋਂ ਪੀੜਤ ਸੀ। ਡਾਕਟਰੀ ਸਲਾਹ ਲਈ, ਉਹ ਦਿੱਲੀ ਦੇ ਸਫਦਰਜੰਗ ਹਸਪਤਾਲ ਗਿਆ, ਜਿੱਥੇ ਉਸਦਾ ਕੋਰੋਨਾ ਟੈਸਟ ਕੀਤਾ ਗਿਆ। ਬੁੱਧਵਾਰ ਦੇਰ ਸ਼ਾਮ ਆਈ ਰਿਪੋਰਟ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਈ।
ਮੈਡੀਕਲ ਅਫ਼ਸਰ ਨੇ ਸੰਕਰਮਿਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਹੈ। ਸੰਕਰਮਿਤ ਨੌਜਵਾਨ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ‘ਚ 12 ਮਈ ਤੋਂ 19 ਮਈ ਦੇ ਵਿਚਕਾਰ ਹਫ਼ਤੇ ਵਿੱਚ 164 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਕੁੱਲ ਸਰਗਰਮ ਮਾਮਲੇ 257 ਹੋ ਗਏ। ਕੇਰਲ ਵਿੱਚ ਸਭ ਤੋਂ ਵੱਧ 95 ਮਾਮਲੇ ਹਨ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 69 ਮਾਮਲੇ ਵੱਧ ਹਨ। ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 66 ਅਤੇ ਮਹਾਰਾਸ਼ਟਰ ਵਿੱਚ 56 ਮਾਮਲੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























