Haryana ਦਾ ਫੌਜੀ ਜਵਾਨ ਸੰਜੇ ਸਿੰਘ ਲੱਦਾਖ ‘ਚ ਸ਼ਹੀਦ
– ਅੱਜ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ
– 3 ਮਹੀਨੇ ਪਹਿਲਾਂ ਪਿਤਾ ਜੀ ਦਾ ਹੋਇਆ ਸੀ ਦਿਹਾਂਤ

ਹਰਿਆਣਾ, 9 ਜੁਲਾਈ (ਵਿਸ਼ਵ ਵਾਰਤਾ): ਕੈਥਲ (Haryana) ਦੇ ਰਹਿਣ ਵਾਲੇ ਫੌਜੀ ਜਵਾਨ ਸੰਜੇ ਸਿੰਘ ਸੈਣੀ (39) ਲੇਹ ਲੱਦਾਖ ਵਿੱਚ ਸ਼ਹੀਦ ਹੋ ਗਏ ਹਨ। ਉਹ ਫੌਜ ਦੀ 10ਵੀਂ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸਨ। ਪਰਿਵਾਰ ਨੇ ਦੱਸਿਆ ਕਿ ਲੱਦਾਖ ਵਿੱਚ ਤੂਫਾਨ ਤੋਂ ਬਾਅਦ ਠੰਢ ਵਧ ਗਈ ਸੀ। ਇਸ ਕਾਰਨ ਸੰਜੇ ਦੇ ਸਿਰ ਵਿੱਚ ਖੂਨ ਜੰਮ ਗਿਆ। ਜਿਸ ਕਾਰਨ ਉਹ ਸ਼ਹੀਦ ਹੋ ਗਏ। ਮੰਗਲਵਾਰ ਨੂੰ ਆਰਮੀ ਹਸਪਤਾਲ ਵਿੱਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ।
ਸੰਜੇ ਸਿੰਘ ਦੀ ਮ੍ਰਿਤਕ ਦੇਹ ਅੱਜ (9 ਜੁਲਾਈ) ਨੂੰ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਲਿਆਂਦੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ ਨੂੰ ਸਰਕਾਰੀ ਸਨਮਾਨਾਂ ਨਾਲ ਕਵਾਰਤਨ ਪਿੰਡ ਵਿੱਚ ਕੀਤਾ ਜਾਵੇਗਾ।
ਦੱਸ ਦਈਏ ਕਿ ਸੰਜੇ ਦੇ ਪਿਤਾ ਦੀ 3 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਸਮੇ ਉਹ ਛੁੱਟੀ ‘ਤੇ ਪਿੰਡ ਆਇਆ ਸੀ। ਹੁਣ ਸੰਜੇ ਦੀ ਪਤਨੀ ਤੋਂ ਇਲਾਵਾ ਘਰ ਵਿੱਚ 14 ਅਤੇ 11 ਸਾਲ ਦੇ ਦੋ ਪੁੱਤਰ, ਇੱਕ ਬਜ਼ੁਰਗ ਮਾਂ ਅਤੇ ਇੱਕ ਵੱਡਾ ਭਰਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















