Haryana : ਮਹਿੰਦਰਗੜ੍ਹ ‘ਚ ਰੂਹ ਕੰਬਾਊ ਹਾਦਸਾ, 4 ਦੋਸਤਾਂ ਦੀ ਹੋਈ ਮੌਕੇ ‘ਤੇ ਮੌਤ
– ਖਿੜਕੀਆਂ ਕੱਟ ਕੇ ਕੱਢੀਆਂ ਗਈਆਂ ਲਾਸ਼ਾਂ

ਹਰਿਆਣਾ, 2 ਜੂਨ (ਵਿਸ਼ਵ ਵਾਰਤਾ): ਹਰਿਆਣਾ (Haryana) ਦੇ ਮਹਿੰਦਰਗੜ੍ਹ ਵਿੱਚ,ਬੀਤੀ ਰਾਤ ਤੇਜ਼ ਰਫ਼ਤਾਰ ਕਾਰ ਡੰਪਰ ਨਾਲ ਟਕਰਾਉਣ ਕਾਰਨ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਚਾਰ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ 5 ਘੰਟਿਆਂ ਬਾਅਦ, ਕਟਰ ਨਾਲ ਕਾਰ ਦੀਆਂ ਖਿੜਕੀਆਂ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਪੋਸਟਮਾਰਟਮ ਲਈ ਮਹਿੰਦਰਗੜ੍ਹ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਚਾਰ ਦੋਸਤ ਗੁਰੂਗ੍ਰਾਮ ਤੋਂ ਮਹਿੰਦਰਗੜ੍ਹ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਖੂਹ ਪੂਜਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਗੌਰਵ ਦੀ ਮਾਸੀ ਦੀ ਧੀ ਦੇ ਘਰ ਖੂਹ ਦੀ ਪੂਜਾ ਦੀ ਰਸਮ ਸੀ। ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਚਾਰੇ ਰਾਤ ਕਰੀਬ 2 ਵਜੇ ਦੇ ਵਰਨਾ ਕਾਰ ਵਿੱਚ ਗੁਰੂਗ੍ਰਾਮ ਵਾਪਸ ਜਾ ਰਹੇ ਸਨ। ਉਨਹਾਨੀ ਪਿੰਡ ਨੇੜੇ ਨਹਿਰ ਦੇ ਕੋਲ ਸੜਕ ਟੁੱਟੀ ਹੋਈ ਸੀ। ਉੱਥੇ ਵੱਡੀਆਂ ਟਾਈਲਾਂ ਲਗਾਈਆਂ ਹੋਈਆਂ ਹਨ। ਇਨ੍ਹਾਂ ਟਾਈਲਾਂ ਕਾਰਨ ਕਾਰ ਚਾਲਕ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਅੱਗੇ ਜਾ ਰਹੇ ਡੰਪਰ ਨਾਲ ਟਕਰਾ ਗਈ। ਇਸ ਕਾਰਨ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਹਿਲਾਂ ਕਾਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਕਾਰ ਦੀਆਂ ਖਿੜਕੀਆਂ ਕੱਟ ਦਿੱਤੀਆਂ ਗਈਆਂ ਅਤੇ ਚਾਰਾਂ ਲਾਸ਼ਾਂ ਨੂੰ ਅੰਦਰੋਂ ਬਾਹਰ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ਮੌਕੇ ‘ਤੇ ਮਿਲੇ ਆਧਾਰ ਕਾਰਡਾਂ ਤੋਂ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























