Haryana ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ
-
15 ਫਰਵਰੀ 2025 ਤੱਕ ਲਾਗੂ ਰਹਿਣਗੇ ਇਹ ਹੁਕਮ
ਚੰਡੀਗੜ੍ਹ, 12 ਨਵੰਬਰ 2024 (ਵਿਸ਼ਵ ਵਾਰਤਾ): ਹਰਿਆਣਾ (Haryana) ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਮੌਸਮੀ ਤਬਦੀਲੀਆਂ ਕਾਰਨ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਸੰਬੰਧੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਸੂਬੇ ਭਰ ਦੇ ਸਿੰਗਲ-ਸ਼ਿਫਟ ਅਤੇ ਡਬਲ-ਸ਼ਿਫਟ ਸਕੂਲਾਂ ‘ਤੇ ਲਾਗੂ ਹੋਣਗੇ।

ਹੁਕਮਾਂ ਅਨੁਸਾਰ ਸਿੰਗਲ ਸ਼ਿਫਟ ਸਕੂਲ ਸਰਦੀਆਂ ਵਿੱਚ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ ਲੱਗਣਗੇ। ਡਬਲ ਯਾਨੀ ਦੋ ਸ਼ਿਫਟਾਂ ਵਾਲੇ ਸਕੂਲ ਪਹਿਲੀ ਸ਼ਿਫਟ ਵਿੱਚ 7:55 ਤੋਂ 12:30 ਤੱਕ ਅਤੇ ਦੂਜੀ ਸ਼ਿਫਟ ਵਿੱਚ 12:40 ਤੋਂ 5:15 ਤੱਕ ਲੱਗਣਗੇ। ਇਹ ਹੁਕਮ 15 ਫਰਵਰੀ 2025 ਤੱਕ ਲਾਗੂ ਰਹਿਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























