ਲੈਂਟਰ ਡਿੱਗਣ ਕਾਰਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਦਿਹਾਂਤ
ਅੰਮ੍ਰਿਤਸਰ, 18 ਜੂਨ 2026 (ਵਿਸ਼ਵ ਵਾਰਤਾ): ਅੰਮ੍ਰਿਤਸਰ ਵਿੱਚ ਮਕਾਨ ਦਾ ਲੈਂਟਰ ਡਿੱਗਣ ਕਾਰਨ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਮੁਖਤਾਰ ਸਿੰਘ ਸਾਥੀਆਂ ਨਾਲ ਪਿੰਡ ਸੈਦਪੁਰ ਵਿੱਚ ਇੱਕ ਪੁਰਾਣੇ ਮਕਾਨ ਨੂੰ ਢਾਹੁਣ ਦਾ ਕੰਮ ਕਰ ਰਹੇ ਸਨ, ਉਦੋਂ ਹੀ ਅਚਾਨਕ ਮਕਾਨ ਦਾ ਲੈਂਟਰ ਭਰਭਰਾ ਕੇ ਹੇਠਾਂ ਆ ਡਿੱਗਿਆ।
ਮਲਬੇ ਦੀ ਲਪੇਟ ਵਿੱਚ ਆਉਣ ਕਾਰਨ ਬਾਬਾ ਮੁਖਤਾਰ ਸਿੰਘ ਅਤੇ ਅਜੇਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਬਾਬਾ ਮੁਖਤਾਰ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਵਿੱਚ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਫਿਲਹਾਲ ਹਾਦਸੇ ਦੇ ਕਾਰਨਾਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























