GST ‘ਚ ਬਦਲਾਅ ਤੋਂ ਬਾਅਦ ਦੁੱਧ ਹੋ ਜਾਵੇਗਾ ਸਸਤਾ!
– ਜਾਣੋ ਜੀਐਸਟੀ ਘੱਟਣ ਤੋਂ ਬਾਅਦ ਤੁਹਾਡੀ ਜੇਬ ‘ਤੇ ਕਿੰਨਾ ਘੱਟ ਜਾਵੇਗਾ ਬੋਝ?
ਨਵੀ ਦਿੱਲੀ, 11 ਸਤੰਬਰ 2025 (ਵਿਸ਼ਵ ਵਾਰਤਾ): 22 ਸਤੰਬਰ ਤੋਂ ਨਵੀਆਂ ਜੀਐਸਟੀ ਦਰਾਂ ਲਾਗੂ ਹੋਣ ਤੋਂ ਬਾਅਦ ਵੀ ਅਮੂਲ ਦੁੱਧ ਸਸਤਾ ਨਹੀਂ ਹੋਵੇਗਾ। ਗੁਜਰਾਤ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਜਯੇਨ ਮਹਿਤਾ ਨੇ ਕਿਹਾ ਕਿ ਪਾਊਚ ਦੁੱਧ ‘ਤੇ ਜੀਐਸਟੀ ਪਹਿਲਾਂ ਹੀ ਜ਼ੀਰੋ ਹੈ, ਇਸ ਲਈ ਇਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਤੋਂ ਪਹਿਲਾਂ, ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਜੀਐਸਟੀ ਦਰਾਂ ਵਿੱਚ ਬਦਲਾਅ ਤੋਂ ਬਾਅਦ ਪਾਊਚ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ 3-4 ਰੁਪਏ ਦੀ ਕਮੀ ਆਵੇਗੀ।
ਦੱਸ ਦਈਏ ਕਿ 22 ਸਤੰਬਰ ਤੋਂ 4 ਦੀ ਬਜਾਏ, GST ਦੇ ਸਿਰਫ਼ ਦੋ ਸਲੈਬ ਹੋਣਗੇ, 5% ਅਤੇ 18%। ਇਸ ਨਾਲ ਸਾਬਣ, ਸ਼ੈਂਪੂ, ਆਟਾ, AC ਅਤੇ ਕਾਰਾਂ ਵਰਗੀਆਂ ਆਮ ਜ਼ਰੂਰਤਾਂ ਦੀਆਂ ਚੀਜਾਂ ਸਸਤੀਆਂ ਹੋ ਜਾਣਗੀਆਂ। ਇਹ ਫੈਸਲਾ GST ਕੌਂਸਲ ਦੀ 56ਵੀਂ ਮੀਟਿੰਗ ਵਿੱਚ ਲਿਆ ਗਿਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 3 ਸਤੰਬਰ ਨੂੰ ਇਹ ਜਾਣਕਾਰੀ ਦਿੱਤੀ।33 ਜੀਵਨ ਰੱਖਿਅਕ ਦਵਾਈਆਂ, ਦੁਰਲੱਭ ਬਿਮਾਰੀਆਂ ਅਤੇ ਗੰਭੀਰ ਬਿਮਾਰੀਆਂ ਲਈ ਦਵਾਈਆਂ ਵੀ ਟੈਕਸ ਮੁਕਤ ਹੋਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























