ਗ੍ਰੀਸ ਦੇ ਜੰਗਲਾਂ ‘ਚ ਭਿਆਨਕ ਅੱਗ; ਰਾਹਤ ਕਾਰਜਾਂ ਦੌਰਾਨ ਹਵਾ ‘ਚ ਟਕਰਾਏ 2 ਹੈਲੀਕਾਪਟਰ
ਗ੍ਰੀਸ, 2 ਅਗਸਤ (ਵਿਸ਼ਵ ਵਾਰਤਾ): ਗ੍ਰੀਸ ਦੀ ਰਾਜਧਾਨੀ ਏਥੰਸ ਦੇ ਨੇੜੇ ਜੰਗਲ ਦੀ ਅੱਗ ਬੁਝਾਉਣ ਦੌਰਾਨ 2 ਫਾਇਰਫਾਈਟਿੰਗ ਹੈਲੀਕਾਪਟਰ ਹਵਾ ਵਿੱਚ ਟਕਰਾ ਗਏ। ਹਾਦਸਾ ਪੋਰਟੋ ਜਰਮੇਨੋ ਇਲਾਕੇ ਵਿੱਚ ਵਾਪਰਿਆ। ਟੱਕਰ ਤੋਂ ਬਾਅਦ ਇੱਕ ਹੈਲੀਕਾਪਟਰ ਜ਼ਮੀਨ ‘ਤੇ ਡਿੱਗ ਗਿਆ। ਫਾਇਰ ਵਿਭਾਗ ਮੁਤਾਬਕ, ਦੋਵਾਂ ਹੈਲੀਕਾਪਟਰਾਂ ਵਿੱਚ 2-2 ਲੋਕ ਸਵਾਰ ਸਨ।
ਉਹਨਾਂ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ (ਬਚਾਅ ਅਭਿਆਨ) ਚਲਾਇਆ ਜਾ ਰਿਹਾ ਹੈ। ਅਜੇ ਤੱਕ ਉਹਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦਈਏ ਕਿ ਗ੍ਰੀਸ ਵਿੱਚ ਤੇਜ਼ ਹਵਾਵਾਂ ਦੇ ਕਾਰਨ ਜੰਗਲ ਦੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਏਥੰਸ ਦੇ ਆਲੇ-ਦੁਆਲੇ ਕਈ ਇਲਾਕਿਆਂ ਵਿੱਚ ਅੱਗ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਤੇਜ਼ ਹਵਾ ਦੇ ਚਲਦਿਆਂ ਹੈਲੀਕਾਪਟਰਾਂ ਨੂੰ ਸਮੁੰਦਰ ਤੋਂ ਪਾਣੀ ਭਰਨ ਵਿੱਚ ਵੀ ਦਿੱਕਤ ਆ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























