Gold Silver Price : ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ‘ਚ ਵੱਡਾ ਉਛਾਲ
ਪੜ੍ਹੋ ਤਾਜ਼ਾ ਰੇਟ
ਨਵੀ ਦਿੱਲੀ, 8 ਅਗਸਤ 2025 (ਵਿਸ਼ਵ ਵਾਰਤਾ): ਰੱਖੜੀ ਤੋਂ ਸਿਰਫ਼ ਇੱਕ ਦਿਨ ਪਹਿਲਾਂ ਦੇਸ਼ ਭਰ ‘ਚ ਸੋਨੇ ਦੀਆਂ ਕੀਮਤਾਂ (Gold Silver Price) ‘ਚ ਰਿਕਾਰਡ ਵਾਧਾ ਹੋਇਆ ਹੈ। ਸੋਨਾ ਅੱਜ ਯਾਨੀ 8 ਅਗਸਤ (ਸ਼ੁੱਕਰਵਾਰ) ਨੂੰ ਆਪਣੇ ਆਲ ਟਾਈਮ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 703 ਰੁਪਏ ਵਧ ਕੇ 1,01,406 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੋਨਾ 1,00,703 ਰੁਪਏ ‘ਤੇ ਸੀ।

ਚਾਂਦੀ ਦੀ ਕੀਮਤ 1,14,893 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 1,15,250 ਰੁਪਏ ‘ਤੇ ਸੀ। 23 ਜੁਲਾਈ ਨੂੰ ਚਾਂਦੀ ਦੀ ਸਭ ਤੋਂ ਵੱਧ ਕੀਮਤ 1,15,850 ਰੁਪਏ ਦਰਜ ਕੀਤੀ ਗਈ ਸੀ।
ਰਿਪੋਰਟਸ ਮੁਤਾਬਿਕ ਇਸ ਸਾਲ 1 ਜਨਵਰੀ ਤੋਂ ਹੁਣ ਤੱਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ 25,244 ਰੁਪਏ ਵਧ ਕੇ 1,01,406 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 28,876 ਰੁਪਏ ਹੋ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























