Gold Silver Price : ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਜਾਰੀ! ਅੱਜ ਫਿਰ ਡਿੱਗੇ ਭਾਅ
– ਜਾਣੋ ਤਾਜ਼ਾ ਰੇਟ
ਨਵੀ ਦਿੱਲੀ, 7 ਅਪ੍ਰੈਲ (ਵਿਸ਼ਵ ਵਾਰਤਾ): ਅੱਜ (ਮੰਗਲਵਾਰ) ਇੱਕ ਵਾਰ ਫਿਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, 07 ਅਪ੍ਰੈਲ 2026 ਨੂੰ ਜਾਰੀ ਕੀਤੀਆਂ ਗਈਆਂ ਦਰਾਂ ਵਿੱਚ ਸੋਨਾ ਅਤੇ ਚਾਂਦੀ ਸਸਤੇ ਹੋਏ ਹਨ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 2 ਹਜ਼ਾਰ ਰੁਪਏ ਘਟ ਕੇ 1.47 ਲੱਖ ਰੁਪਏ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਇਹ 1.49 ਲੱਖ ਰੁਪਏ ‘ਤੇ ਸੀ। ਉੱਥੇ ਹੀ, ਇੱਕ ਕਿੱਲੋ ਚਾਂਦੀ 3 ਹਜ਼ਾਰ ਰੁਪਏ ਘਟ ਕੇ 2.31 ਲੱਖ ਰੁਪਏ ‘ਤੇ ਆ ਗਈ ਹੈ।
ਦੱਸ ਦਈਏ ਕਿ ਸਾਲ ਦੀ ਸ਼ੁਰੂਆਤ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਸੀ, ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਈਰਾਨ ਜੰਗ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਜਾਰੀ ਹੈ। ਸੋਨੇ -ਚਾਂਦੀ ਦੋਵਾਂ ਨੇ ਜਨਵਰੀ ਦੇ ਅੰਤ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਛੂਹ ਕੇ ਰਿਕਾਰਡ ਬਣਾਇਆ ਸੀ। ਜਨਵਰੀ ਵਿੱਚ ਚਾਂਦੀ ਦਾ ਭਾਅ 4,20,000 ਰੁਪਏ ਤੱਕ ਪਹੁੰਚ ਗਿਆ ਸੀ। ਜੇਕਰ ਚਾਂਦੀ ਦੀ ਇਸ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਰੇਟ ਨਾਲ ਤੁਲਨਾ ਕਰੀਏ, ਤਾਂ ਇਸ ਦੀ ਕੀਮਤ ਹੁਣ ਲਗਭਗ ਅੱਧੀ ਰਹਿ ਗਈ ਹੈ।






















