Gold Silver Price: ਸੋਨੇ – ਚਾਂਦੀ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ!
– ਸੋਨੇ ਦੀ ਕੀਮਤ 1.50 ਲੱਖ ਰੁਪਏ ਤੋਂ ਹੋਈ ਪਾਰ, ਚਾਂਦੀ ਵੀ ਪੁੱਜੀ All Time High ‘ਤੇ
ਨਵੀ ਦਿੱਲੀ, 20 ਜਨਵਰੀ 2026 (ਵਿਸ਼ਵ ਵਾਰਤਾ) – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਅੱਜ ਤੇਜ਼ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਤਿਹਾਸਕ ਸਿਖਰਾਂ ‘ਤੇ ਪਹੁੰਚ ਗਈਆਂ ਹਨ, ਖਾਸ ਕਰਕੇ ਚਾਂਦੀ ਦੀ ਕੀਮਤ ਸੋਨੇ ਨਾਲੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਿਸ ਚਾਂਦੀ ਨੂੰ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 2 ਲੱਖ ਰੁਪਏ ਤੱਕ ਪਹੁੰਚਣ ਲਈ 14 ਮਹੀਨੇ ਲੱਗੇ, ਨੇ 2 ਲੱਖ ਰੁਪਏ ਤੋਂ 3 ਲੱਖ ਰੁਪਏ ਤੱਕ ਦਾ ਸਫ਼ਰ ਸਿਰਫ਼ ਇੱਕ ਮਹੀਨੇ ਵਿੱਚ ਤੈਅ ਕਰ ਲਿਆ।
ਅੱਜ MCX ‘ਤੇ 5 ਫਰਵਰੀ 2026 ਦੇ ਵਾਅਦਾ ਬਾਜ਼ਾਰ ਵਿੱਚ ਸੋਨਾ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 1,52,500 ਰੁਪਏ ‘ਤੇ ਪਹੁੰਚ ਗਿਆ। ਸੋਨਾ ਅੱਜ ਸਵੇਰ 1,45,500 ਰੁਪਏ ‘ਤੇ ਖੁੱਲ੍ਹਿਆ ਸੀ ਅਤੇ ਦੇਖਦੇ ਹੀ ਦੇਖਦੇ ਇਹ ਡੇਢ ਲੱਖ ਦੇ ਅੰਕੜੇ ਦੇ ਕਰੀਬ ਪੁੱਜ ਗਿਆ। ਦੁਪਹਿਰ 2:45 ਵਜੇ ਦੇ ਕਰੀਬ ਇਹ 1,49,100 ਰੁਪਏ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।
ਇਸ ਤੋਂ ਇਲਾਵਾ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ‘ਚ ਵਾਧਾ ਰੁਕਦਾ ਨਹੀਂ ਜਾਪ ਰਿਹਾ ਅਤੇ ਹਰ ਰੋਜ਼ ਚਾਂਦੀ ਦੀ ਕੀਮਤ ਵਿੱਚ ਵੱਡਾ ਉਛਾਲ ਆ ਰਿਹਾ ਹੈ। ਚਾਂਦੀ ਦਾ ਵਾਅਦਾ ਭਾਅ 3,27,998 ਰੁਪਏ ਦੇ ਦੇ ਨਾਲ ਹੁਣ ਤਕ ਦੇ ਸਰਬਉੱਚ ਪੱਧਰ ਤੱਕ ਜਾ ਪਹੁੰਚਿਆ ਹੈ। ਅੱਜ ਚਾਂਦੀ 3,06,499 ਰੁਪਏ ‘ਤੇ ਖੁੱਲ੍ਹੀ ਸੀ ਅਤੇ ਦੁਪਹਿਰ 2:55 ਵਜੇ ਦੇ ਕਰੀਬ ਇਹ 3,16,396 ਰੁਪਏ ਦੇ ਆਸ-ਪਾਸ ਰਹੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























