Gold-Silver Price : ਰਿਕਾਰਡ ਉੱਚ ਪੱਧਰ ਤੋਂ ਬਾਅਦ ਅਚਾਨਕ ਡਿੱਗੀਆਂ ਸੋਨੇ – ਚਾਂਦੀ ਦੀਆਂ ਕੀਮਤਾਂ
ਚੰਡੀਗੜ੍ਹ, 30 ਜਨਵਰੀ 2026 (ਵਿਸ਼ਵ ਵਾਰਤਾ): ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਚਾਰ ਦਿਨਾਂ ਤੱਕ ਆਲ-ਟਾਈਮ ਹਾਈ ‘ਤੇ ਰਹਿਣ ਤੋਂ ਬਾਅਦ ਅੱਜ 30 ਜਨਵਰੀ ਨੂੰ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਇੱਕ ਦਿਨ ਵਿੱਚ 6,865 ਰੁਪਏ ਅਤੇ ਚਾਂਦੀ 22,825 ਰੁਪਏ ਸਸਤੀ ਹੋਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 24 ਕੈਰੇਟ ਸੋਨਾ (10 ਗ੍ਰਾਮ) ਹੁਣ 1,68,475 ਰੁਪਏ ‘ਤੇ ਆ ਗਿਆ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹ 1,75,340 ਰੁਪਏ ਸੀ
ਚਾਂਦੀ ਦੀ ਕੀਮਤ ‘ਚ ਵੀ ਵੱਡੀ ਗਿਰਾਵਟ ਆਈ ਹੈ। ਇਸ ਦੀ ਕੀਮਤ ਹੁਣ 3,57,163 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹ 3,79,988 ਰੁਪਏ ਪ੍ਰਤੀ ਕਿਲੋ ਸੀ। ਬਾਜ਼ਾਰ ਮਾਹਿਰ ਸੋਨੇ – ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਨੂੰ ਇੱਕ ਸੁਧਾਰ ਵਜੋਂ ਦੇਖ ਰਹੇ ਹਨ। ਇਹ ਨਵੀ ਕੀਮਤ ਗਾਹਕਾਂ ਨੂੰ ਗਹਿਣੇ ਖਰੀਦਣ ਲਈ ਉਤਸ਼ਾਹਿਤ ਕਰ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























