Gold Silver Price : ਸੋਨੇ – ਚਾਂਦੀ ਦੀ ਤੂਫਾਨੀ ਰਫ਼ਤਾਰ ‘ਤੇ ਲੱਗੀ ਬ੍ਰੇਕ! 80 ਹਜ਼ਾਰ ਰੁਪਏ ਤੱਕ ਘਟਿਆ ਰੇਟ
ਚੰਡੀਗੜ੍ਹ, 30 ਜਨਵਰੀ 2026 (ਵਿਸ਼ਵ ਵਾਰਤਾ) – ਅੱਜ ਯਾਨੀ 30 ਜਨਵਰੀ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ‘ਚ ਵੱਡੀ ਗਿਰਾਵਟ ਆਈ। ਲਗਾਤਾਰ ਚਾਰ ਦਿਨਾਂ ਤੱਕ ਆਲ-ਟਾਈਮ ਹਾਈ ‘ਤੇ ਰਹਿਣ ਤੋਂ ਬਾਅਦ ਅੱਜ ਸੋਨੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ ਹਨ। ਮਹਿਜ਼ 24 ਘੰਟਿਆਂ ਦੇ ਅੰਦਰ ਚਾਂਦੀ ਦੀਆਂ ਕੀਮਤਾਂ ਵਿੱਚ ਕਰੀਬ 80 ਹਜ਼ਾਰ ਰੁਪਏ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

MCX ਵੱਲੋਂ ਸ਼ਾਮ 5 ਵਜੇ ਜਾਰੀ ਕੀਤੀਆਂ ਗਈਆਂ ਕੀਮਤਾਂ ਅਨੁਸਾਰ, ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ ਘਟ ਕੇ 3,39,350 ਰੁਪਏ ਪ੍ਰਤੀ ਕਿਲੋ ਹੋ ਗਈ। ਦੱਸ ਦਈਏ ਕਿ ਵੀਰਵਾਰ ਨੂੰ ਚਾਂਦੀ 4.20 ਲੱਖ ਰੁਪਏ ਦੇ ਇਤਿਹਾਸਕ ਪੱਧਰ ‘ਤੇ ਪਹੁੰਚ ਗਈ ਸੀ।
MCX ‘ਤੇ ਸੋਨੇ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਆਈ। 10 ਗ੍ਰਾਮ ਸੋਨਾ ₹1.54 ਲੱਖ ਤੱਕ ਡਿੱਗ ਗਿਆ। MCX ‘ਤੇ ਫਰਵਰੀ 2026 ਦੀ ਡਿਲੀਵਰੀ ਲਈ ਸੋਨੇ ਦੀ ਕੀਮਤ ਆਪਣੇ ਹੁਣ ਤੱਕ ਦੇ ਉੱਚ ਪੱਧਰ ਤੋਂ 15,000 ਰੁਪਏ ਡਿੱਗ ਗਈ। ਇਸਦੀ ਕੀਮਤ ₹1,83,962 ਤੋਂ ਡਿੱਗ ਕੇ ₹1,54,157 ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ‘ਤੇ ਆ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























