Gold Silver price: ਸੋਨਾ ਫਿਰ ਸਸਤਾ ਹੋਇਆ, ਕੀਮਤਾਂ ‘ਚ ਆਈ ਗਿਰਾਵਟ
– ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਕੀ ਹੈ ਰੇਟ
ਚੰਡੀਗੜ੍ਹ, 18 ਅਗਸਤ 2025: ਜੇਕਰ ਤੁਸੀਂ ਅੱਜ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਕੰਮ ਆਵੇਗੀ। ਅੱਜ ਸੋਮਵਾਰ, 18 ਅਗਸਤ ਸਵੇਰੇ, ਭਾਰਤ ਵਿੱਚ 24 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਵਿਸ਼ਵ ਪੱਧਰ ‘ਤੇ ਤਣਾਅ ਵਿਚਾਲੇ ਸੋਨੇ ਦੀਆਂ ਕੀਮਤਾਂ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀਆਂ ਕੀਮਤਾਂ ਹਰ ਰੋਜ਼ ਬਦਲਦੀਆਂ ਰਹਿੰਦੀਆਂ ਹਨ, ਇਸ ਲਈ ਤੁਹਾਨੂੰ ਖਰੀਦਣ ਤੋਂ ਪਹਿਲਾਂ ਨਵੀਨਤਮ ਦਰਾਂ ਦੀ ਜਾਂਚ ਕਰਨੀ ਚਾਹੀਦੀ ਹੈ। ਅੱਜ 24 ਕੈਰੇਟ ਸੋਨਾ 1,02,000 ਰੁਪਏ ਪ੍ਰਤੀ 10 ਗ੍ਰਾਮ ਹੈ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ ਵਿੱਚ ਸੋਨੇ ਦੇ ਰੇਟ ਕੀ ਹਨ।
ਦਿੱਲੀ ‘ਚ 24 ਕੈਰੇਟ (10 ਗ੍ਰਾਮ) ਸੋਨੇ ਦੀ ਕੀਮਤ 1,01,330, ਮੁੰਬਈ ਅਤੇ ਕੋਲਕਾਤਾ ਵਿੱਚ 1,01,180 ਰੁਪਏ, ਨੋਇਡਾ ‘ਚ 1,01,330 ਹੈ। 22 ਕੈਰੇਟ ਸੋਨਾ 92,740 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਮੁੱਖ ਰਾਜਾਂ ਵਿੱਚ 1 ਕਿਲੋ ਚਾਂਦੀ ਦੀ ਕੀਮਤ 1,17,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ। ਅੱਜ ਚਾਂਦੀ ਦੀ ਕੀਮਤ ਪਿਛਲੇ ਹਫ਼ਤੇ ਦੇ ਮੁਕਾਬਲੇ 800 ਰੁਪਏ ਵਧ ਗਈ ਹੈ।
ਭਾਰਤ ਵਿੱਚ ਵਿਆਹਾਂ- ਸ਼ਾਦੀਆਂ, ਤਿਉਹਾਰਾਂ ਅਤੇ ਸ਼ੁਭ ਮੌਕਿਆਂ ‘ਤੇ ਸੋਨਾ ਖਰੀਦਣਾ ਇੱਕ ਪਰੰਪਰਾ ਮੰਨਿਆ ਜਾਂਦਾ ਹੈ। ਇਸ ਕਾਰਨ, ਭਾਰਤ ਵਿੱਚ ਸੋਨੇ ਦੀ ਮੰਗ ਹਮੇਸ਼ਾ ਜ਼ਿਆਦਾ ਰਹਿੰਦੀ ਹੈ ਅਤੇ ਜਿਸ ਕਾਰਨ ਕੀਮਤਾਂ ਪ੍ਰਭਾਵਿਤ ਹੁੰਦੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























