Gold Silver Price : ਸੋਨੇ – ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਜਾਰੀ; ਪੜੋ ਤਾਜ਼ਾ ਰੇਟ
ਨਵੀ ਦਿੱਲੀ, 10 ਫਰਵਰੀ 2026 (ਵਿਸ਼ਵ ਵਾਰਤਾ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਜਾਰੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਅੱਜ 10 ਫਰਵਰੀ ਨੂੰ 10 ਗ੍ਰਾਮ 24 ਕੈਰੇਟ ਸੋਨਾ 1,55,700 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਹ 1,54,876 ਰੁਪਏ ਪ੍ਰਤੀ 10 ਗ੍ਰਾਮ ਸੀ।
ਦੂਜੇ ਪਾਸੇ, ਇੱਕ ਕਿੱਲੋ ਚਾਂਦੀ ਦੀ ਕੀਮਤ ਅੱਜ 2,57,500 ਰੁਪਏ ‘ਤੇ ਪਹੁੰਚ ਗਈ ਹੈ। ਅੱਜ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ 24 ਕੈਰੇਟ ਸੋਨਾ ਲਗਭਗ 1,58,060 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ ਮੁੰਬਈ ਵਿੱਚ ਸੋਨਾ ਦਿੱਲੀ ਨਾਲੋਂ ਸਸਤਾ ਹੈ। ਮੁੰਬਈ ਵਿੱਚ 24 ਕੈਰੇਟ ਸੋਨਾ 1,57,910 ਰੁਪਏ ਪ੍ਰਤੀ 10 ਗ੍ਰਾਮ ਹੈ। ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ 24, 22 ਅਤੇ 18 ਕੈਰੇਟ ਸੋਨੇ ਦੇ ਭਾਅ ਵੱਖਰੇ ਵੱਖਰੇ ਹੋ ਸਕਦੇ ਹਨ।
ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਥਲ-ਪੁਥਲ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਇਸ ਸਾਲ 29 ਜਨਵਰੀ ਨੂੰ, ਸੋਨਾ ਆਪਣੇ ‘ਸਰਬਉੱਚ ਪੱਧਰ’ ₹1,83,000 ਨੂੰ ਛੂਹ ਗਿਆ ਸੀ ਅਤੇ ਚਾਂਦੀ ਆਪਣੇ ‘ਸਰਬਉੱਚ ਪੱਧਰ’ ₹4,20,000 ਨੂੰ ਛੂਹ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























