Gold Silver Price : ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਲਗਾਤਾਰ ਜਾਰੀ
ਨਵੀ ਦਿੱਲੀ, 1 ਫਰਵਰੀ 2026 (ਵਿਸ਼ਵ ਵਾਰਤਾ) – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਖਾਸ ਗੱਲ ਇਹ ਰਹੀ ਕਿ ਇਸ ਗਿਰਾਵਟ ਤੋਂ ਠੀਕ ਇੱਕ ਦਿਨ ਪਹਿਲਾਂ, ਵੀਰਵਾਰ ਨੂੰ ਚਾਂਦੀ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ 4 ਲੱਖ ਰੁਪਏ ਪ੍ਰਤੀ ਕਿਲੋ ਦਾ ਅੰਕੜਾ ਪਾਰ ਕੀਤਾ ਸੀ। ਚਾਂਦੀ 4,20,048 ਰੁਪਏ ਦੇ ਸਭ ਤੋਂ ਉੱਚੇ ਪੱਧਰ (ਆਲ ਟਾਈਮ ਹਾਈ) ‘ਤੇ ਪਹੁੰਚ ਗਈ ਸੀ, ਪਰ ਅਗਲੇ ਹੀ ਦਿਨ ਇਸ ਵਿੱਚ ਵੱਡੀ ਗਿਰਾਵਟ ਆਈ। 30 ਜਨਵਰੀ ਨੂੰ ਚਾਂਦੀ ₹40,638 ਅਤੇ ਸੋਨੇ ₹9,545 ਦੀ ਗਿਰਾਵਟ ਆਈ।

ਇਹ ਗਿਰਾਵਟ ਜਾਰੀ ਰਹੀ ਅਤੇ ਭਾਅ ਡਿੱਗ ਕੇ 2,91,922 ਰੁਪਏ ਪ੍ਰਤੀ ਕਿਲੋ ‘ਤੇ ਆ ਗਿਆ। ਅੱਜ 1 ਫਰਵਰੀ ਨੂੰ ਵੀ ਕੀਮਤਾਂ ‘ਚ ਗਿਰਾਵਟ ਨਜ਼ਰ ਆਈ ਅਤੇ 1 ਕਿਲੋ ਚਾਂਦੀ ਦੀ ਕੀਮਤ ₹2.65 ਲੱਖ ਹੋ ਗਈ । ਇਨ੍ਹਾਂ ਹੀ ਨਹੀਂ. ਸੋਨੇ ਵਿੱਚ ਵੀ ₹12,000 (8%) ਦੀ ਗਿਰਾਵਟ ਆਈ ਹੈ। 10 ਗ੍ਰਾਮ ਸੋਨੇ ਦੀ ਕੀਮਤ ਅੱਜ 1.38 ਲੱਖ ਹੋ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























