• Latest
  • Trending
Global Sikh Council ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

Global Sikh Council ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

2 years ago
ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

3 minutes ago
ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ

ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ

4 minutes ago
Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ

Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ

5 minutes ago
Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

7 minutes ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

14 minutes ago
Hukamnama Sri Darbar Sahib Today – 14 September 2026 | Ang 631 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 September 2026 | Ang 631 I ਅੱਜ ਦਾ ਹੁਕਮਨਾਮਾ

2 hours ago
Womens Asia Cup Final : ਭਾਰਤ ਨੇ ਜਿੱਤਿਆ ਖਿਤਾਬੀ ਮੁਕਾਬਲਾ ; 8ਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣੀ ਟੀਮ ਇੰਡੀਆ : ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ

Womens Asia Cup Final : ਭਾਰਤ ਨੇ ਜਿੱਤਿਆ ਖਿਤਾਬੀ ਮੁਕਾਬਲਾ ; 8ਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣੀ ਟੀਮ ਇੰਡੀਆ : ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ

8 hours ago
ਭਾਰਤ ਨੇ ਜਿੱਤਿਆ ਪਹਿਲਾ ਟੀ-20 ਮੈਚ ; ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਜਿੱਤਿਆ ਪਹਿਲਾ ਟੀ-20 ਮੈਚ ; ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

9 hours ago
ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ 30 ਸਤੰਬਰ ਦੀ ਡੈੱਡਲਾਈਨ ; ਲਾਪਰਵਾਹ ਪੁਲੀਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ

ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ 30 ਸਤੰਬਰ ਦੀ ਡੈੱਡਲਾਈਨ ; ਲਾਪਰਵਾਹ ਪੁਲੀਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ

9 hours ago
ਕਟਾਰੀਆ ਵੱਲੋਂ ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ 30 ਸਤੰਬਰ ਦੀ ਡੈੱਡਲਾਈਨ; ਲਾਪਰਵਾਹ ਪੁਲੀਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ

ਕਟਾਰੀਆ ਵੱਲੋਂ ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ 30 ਸਤੰਬਰ ਦੀ ਡੈੱਡਲਾਈਨ; ਲਾਪਰਵਾਹ ਪੁਲੀਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ

9 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

9 hours ago
Womens Asia Cup Final : ਭਾਰਤ ਬਨਾਮ ਸ਼੍ਰੀਲੰਕਾ ਖ਼ਿਤਾਬੀ ਮੁਕਾਬਲਾ ; ਭਾਰਤ ਦੀ ਅੱਧੀ ਟੀਮ ਪਰਤੀ ਪਵੇਲੀਅਨ

Womens Asia Cup Final : ਭਾਰਤ ਬਨਾਮ ਸ਼੍ਰੀਲੰਕਾ ਖ਼ਿਤਾਬੀ ਮੁਕਾਬਲਾ ; ਭਾਰਤ ਦੀ ਅੱਧੀ ਟੀਮ ਪਰਤੀ ਪਵੇਲੀਅਨ

9 hours ago
Hindi News
English News
Monday, September 14, 2026
No Result
View All Result
24 °c
Chandigarh
28 ° Tue
28 ° Wed
27 ° Thu
26 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Global Sikh Council ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

November 10, 2024
in ਖਬਰਾਂ, ਪੰਜਾਬ
Global Sikh Council ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

Global Sikh Council ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ
· ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਮੰਤਰੀ ਨਾਇਡੂ ਨੂੰ ਭੇਜਿਆ ਮੰਗ ਪੱਤਰ
· ਸੁਰੱਖਿਆ ਸਕ੍ਰੀਨਿੰਗ ਦੌਰਾਨ ਸਿੱਖ ਯਾਤਰੀਆਂ ਦੇ ਧਾਰਮਿਕ ਚਿੰਨ੍ਹ ਉਤਾਰਨ ਤੋਂ ਰੋਕਣ ਦੀ ਮੰਗ

ਚੰਡੀਗੜ੍ਹ, 10 ਨਵੰਬਰ 2024 (ਵਿਸ਼ਵ ਵਾਰਤਾ):- ਵੱਖ-ਵੱਖ ਮੁਲਕਾਂ ਦੇ 31 ਰਾਸ਼ਟਰੀ ਸਿੱਖ ਸੰਗਠਨਾਂ ਦੀ ਨੁਮਾਇੰਦਾ ਜਥੇਬੰਦੀ, ਗਲੋਬਲ ਸਿੱਖ ਕੌਂਸਲ (ਜੀ.ਐੱਸ.ਸੀ.) ਨੇ ਸ਼ਹਿਰੀ ਹਵਾਈ ਉਡਾਣ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਦੇ ਹਾਲੀਆ ਨਿਰਦੇਸ਼ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿੱਚ ਭਾਰਤੀ ਹਵਾਈ ਅੱਡਿਆਂ ’ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਮੁੱਢਲੇ ਸਿੱਖ ਕਕਾਰਾਂ ਵਿੱਚੋਂ ਕਿਰਪਾਨ ਪਹਿਨਣ ਤੋਂ ਰੋਕਿਆ ਗਿਆ ਹੈ। ਜੀ.ਐੱਸ.ਸੀ. ਨੇ ਕਿਹਾ ਕਿ ਇਹ ਨਿਰਦੇਸ਼ ਦੇਸ਼ ਦੇ ਅਜਿਹੇ ਸਿੱਖ ਕਰਮਚਾਰੀਆਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਦਾ ਹੈ ਜਿਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਤੋਂ ਬਾਅਦ ਟਰਮੀਨਲ ਖੇਤਰਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਇਸ ਹੁਕਮ ਨਾਲ ਉਨ੍ਹਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ’ਚ ਰੁਕਾਵਟ ਪੈਂਦੀ ਹੈ ਅਤੇ ਇੱਕ ਤਰ੍ਹਾਂ ਨਾਲ ਅੰਮ੍ਰਿਤਧਾਰੀ ਸਿੱਖਾਂ ਨੂੰ ਇਸ ਬਹਾਨੇ ਹਵਾਈ ਅੱਡਿਆਂ ਉੱਤੇ ਨੌਕਰੀਆਂ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਗਲੋਬਲ ਸਿੱਖ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਦਮੋਦਰ ਦਾਸ ਮੋਦੀ ਅਤੇ ਕੇਂਦਰੀ ਨਾਗਰਿਕ ਹਵਾਈ ਉਡਾਣ ਮੰਤਰੀ ਕਿੰਜਾਰਾਪੂ ਰਾਮ ਮੋਹਨ ਨਾਇਡੂ ਨੂੰ ਭੇਜੇ ਗਏ ਪੱਤਰ ਵਿਚ ਸਿੱਖਾਂ ਲਈ 30 ਅਕਤੂਬਰ 2024 ਨੂੰ ਜਾਰੀ ਬੀ.ਸੀ.ਏ.ਐਸ. ਦੇ ਇਸ ਚੋਣਵੇਂ ਵਿਸ਼ੇਸ਼ ਨਿਰਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ ਅੰਮ੍ਰਿਤਧਾਰੀ ਯਾਤਰੀਆਂ ਨੂੰ ਘਰੇਲੂ ਉਡਾਣਾਂ ਵਿੱਚ ਛੇ ਇੰਚ ਤੋਂ ਛੋਟੀ ਕਿਰਪਾਨ ਲਿਜਾਣ ਦੀ ਆਗਿਆ ਹੈ ਪਰ ਹਵਾਈ ਅੱਡਿਆਂ ਦੇ ਸੀਮਿਤ ਖੇਤਰਾਂ ਵਿੱਚ ਸਿੱਖ ਕਰਮਚਾਰੀਆਂ ਨੂੰ ਲਾਜ਼ਮੀ ਕਕਾਰ ਵਜੋਂ ਅਜਿਹੀ ਛੋਟੀ ਕਿਰਪਾਨ ਪਹਿਨਣ ਦੀ ਮਨਾਹੀ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਅਨੈਤਿਕ ਹੁਕਮ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਆਪਣਾ ਧਰਮ ਨਿਭਾਉਣ ਦੇ ਸੰਵਿਧਾਨਕ ਅਧਿਕਾਰਾਂ ਹੱਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਖੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਅਤੇ ਕਨੇਡਾ ਵਰਗੇ ਦੇਸ਼ਾਂ ਨੇ ਸੁਰੱਖਿਆ ਪ੍ਰੋਟੋਕਾਲ ਅਤੇ ਧਾਰਮਿਕ ਆਜ਼ਾਦੀ ਦੇ ਮੁੱਦੇ ਉੱਤੇ ਬਿਹਤਰ ਸੰਤੁਲਨ ਕਾਇਮ ਕਰਦਿਆਂ ਹਵਾਈ ਅੱਡਿਆਂ ਉੱਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਸੀਮਿਤ ਖੇਤਰਾਂ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਹੋਈ ਹੈ। ਇਸ ਕਰਕੇ ਜੀ.ਐੱਸ.ਸੀ. ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਉਹ ਸਾਰੇ ਸਿੱਖ ਕਰਮਚਾਰੀਆਂ ਲਈ ਧਾਰਮਿਕ ਹੱਕ-ਹਕੂਕਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਲਈ ਉਸੇ ਤਰ੍ਹਾਂ ਦੀ ਇਕਸਾਰ ਸੰਤੁਲਿਤ ਪਹੁੰਚ ਅਪਣਾਵੇ।
ਜੀ.ਐੱਸ.ਸੀ. ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਬੀ.ਸੀ.ਏ.ਐਸ. ਦੇ ਆਦੇਸ਼ ’ਚੋਂ ਇਸ ਪਾਬੰਦੀ ਵਾਲੀ ਧਾਰਾ ਹਟਾਉਣ ਅਤੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਕਾਰ ਵਜੋਂ ਛੋਟੀ ਕਿਰਪਾਨ ਪਹਿਨਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਧਾਰਮਿਕ ਹੱਕ-ਹਕੂਕਾਂ ਅਤੇ ਪੇਸ਼ੇਵਰ ਇੱਜ਼ਤ ਦੀ ਸੁਰੱਖਿਆ ਹੋ ਸਕੇ। ਕੌਂਸਲ ਦੀ ਪ੍ਰਧਾਨ ਕੰਵਲਜੀਤ ਕੌਰ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਵਿਭਿੰਨਤਾ ਅਤੇ ਸਮਾਨਤਾ ਵਾਲੇ ਦੇਸ਼ ਵਿਚ, ਜਿੱਥੇ ਵੱਡੀ ਗਿਣਤੀ ’ਚ ਸਿੱਖ ਰਹਿੰਦੇ ਹਨ, ਉੱਥੇ ਹਵਾਈ ਅੱਡਿਆਂ ਉੱਤੇ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਕਰਨੀ ਭਾਰਤ ਦੇ ਸੰਵਿਧਾਨਕ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਵਿੱਚ ਮੌਜੂਦ ਹੈ।
ਚਿੱਠੀ ਵਿੱਚ ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਭਾਰਤ ਤੋਂ ਵਿਦੇਸ਼ਾਂ ਲਈ ਯਾਤਰਾ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੂੰ ਗਲੇ ਵਿੱਚ ਪਹਿਨੀ ਛੋਟੀ ਕਿਰਪਾਨ, ਖੰਡਾ, ਕੜਾ ਅਤੇ ਕੰਘੇ ਵਰਗੇ ਹੋਰ ਧਾਰਮਿਕ ਚਿੰਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਦੌਰਾਨ ਅਕਸਰ ਉਤਾਰਨ ਲਈ ਕਿਹਾ ਜਾਂਦਾ ਹੈ ਜੋ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਆਦਰ-ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ ਜੀ.ਐੱਸ.ਸੀ. ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਭਾਰਤੀ ਹਵਾਈ ਅੱਡਿਆਂ ’ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਹੱਕ-ਹਕੂਕਾਂ ਦੀ ਸੁਰੱਖਿਆ ਲਈ ਅਵਾਜ਼ ਉਠਾਉਣ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਗਵਾਈ ਕਰਨ।

Tags: BREAKING NEWSBreaking news in PunjabiGlobal Sikh CouncilLatest Punjab newsLatest Punjab news in PunjabiPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

by Navjot
September 14, 2026
0

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ ਕੋਹਿਮਾ, 14 ਸਤੰਬਰ (ਵਿਸ਼ਵ ਵਾਰਤਾ): ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ...

ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ

ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ

by Navjot
September 14, 2026
0

ਸੂਬੇ ਵਿੱਚ ਇਸ ਸਾਲ ਡੇਂਗੂ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 5,000 ਤੋਂ ਪਾਰ ਕੋਲਕਾਤਾ, 14 ਸਤੰਬਰ (ਵਿਸ਼ਵ ਵਾਰਤਾ): ਰਾਜ ਦੇ...

Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ

Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ

by Navjot
September 14, 2026
0

Illegal liquor : ਆਬਕਾਰੀ ਵਿਭਾਗ ਨੇ 5 ਮਹੀਨਿਆਂ ਵਿੱਚ 725 ਐਫ.ਆਈ.ਆਰ. ਕੀਤੀਆਂ ਦਰਜ ਕੀਤੀਆਂ, 730 ਗ੍ਰਿਫਤਾਰ ਨਵੀਂ ਦਿੱਲੀ, 14 ਸਤੰਬਰ...

Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

by Navjot
September 14, 2026
0

Weather Update : ਅੱਜ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ; ਚੰਡੀਗੜ੍ਹ 'ਚ ਛਾਏ ਰਹਿਣਗੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ

by Navjot
September 14, 2026
0

ਨਾਗਾਲੈਂਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 9 ਲੋਕਾਂ ਦੀ ਮੌਤ ਕੋਹਿਮਾ, 14 ਸਤੰਬਰ (ਵਿਸ਼ਵ ਵਾਰਤਾ): ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ...

Most Popular

ਮੋਲਡੋਵਾ ਤੋਂ ਗੈਂਗਸਟਰ ਅੰਮ੍ਰਿਤ ਦਾਲਮ ਦੀ ਹਵਾਲਗੀ

ਮੋਲਡੋਵਾ ਤੋਂ ਗੈਂਗਸਟਰ ਅੰਮ੍ਰਿਤ ਦਾਲਮ ਦੀ ਹਵਾਲਗੀ

by Navjot
2 days ago
0

ਮੋਲਡੋਵਾ ਤੋਂ ਗੈਂਗਸਟਰ ਅੰਮ੍ਰਿਤ ਦਾਲਮ ਦੀ ਹਵਾਲਗੀ   ਚੰਡੀਗੜ੍ਹ, 12 ਸਤੰਬਰ (ਵਿਸ਼ਵ ਵਾਰਤਾ): ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 