Gidderbaha ਦੀ ਜ਼ਿਮਨੀ ਚੋਣ ਨੂੰ ਲੈ ਕੇ ਵੱਡੀ ਖ਼ਬਰ ; ਇਸ ਉਮੀਦਵਾਰ ਨੇ ਕੀਤਾ ਚੋਣਾਂ ਲੜਨ ਦਾ ਐਲਾਨ

ਗਿੱਦੜਬਾਹਾ 1 ਸਤੰਬਰ (ਵਿਸ਼ਵ ਵਾਰਤਾ): Gidderbaha ਜ਼ਿਮਨੀ ਚੋਣ ਪੰਜਾਬ ਵਿਚ ਸਿਆਸੀ ਵੱਕਾਰ ਦਾ ਸਵਾਲ ਬਣ ਗਈ ਹੈ। ਡਿੰਪੀ ਢਿੱਲੋ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਆਪ ਵਿਚ ਚਲੇ ਜਾਣ ਤੋਂ ਬਾਅਦ ਜੇਕਰ ਆਪ ਡਿੰਪੀ ਢਿੱਲੋ ਨੂੰ ਉਮੀਦਵਾਰ ਬਣਾਉਂਦਾ ਹੈ ਤਾ ਉਹ ਇਕ ਮਜ਼ਬੂਤ ਉਮੀਦਵਾਰ ਬਣਕੇ ਉਭਰਨਗੇ। ਬਹਿਬਲ ਕਲਾ ਗੋਲੀਕਾਂਡ ‘ਚ ਗੋਲੀਆਂ ਲੱਗਣ ਕਾਰਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਵੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵਲੋਂ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਦੇ ਐਲਾਨ ਨਾਲ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾ ਗੋਲੀਕਾਂਡ ਹੋਏ ਨੂੰ ਤਿੰਨ ਸਰਕਾਰਾਂ ਬਣ ਚੁੱਕੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਸਰਕਾਰਾਂ ਨੂੰ 24 ਘੰਟਿਆਂ ‘ਚ ਇਨਸਾਫ ਦੇਣ ਦਾ ਦਾਅਵਾ ਕਰਦੀਆਂ ਸਨ ਉਹ ਦਾਅਵੇ ਝੂਠੇ ਸਾਬਤ ਹੋਏ ਹਨ। ਇਸ ਮੌਕੇ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਸਾਥ ਦੇਣ ਤਾ ਜੋ ਉਹ ਅੱਗੇ ਆ ਕੇ ਮੁੱਦਿਆਂ ਦੀ ਲੜਾਈ ਲੜ ਸਕਣ।























