ਇਸ ਦੇਸ਼ ‘ਚ ਪੂਰੀ ਤਰ੍ਹਾਂ ਖਤਮ ਹੋਇਆ fuel ਸਟਾਕ! ਛਾਇਆ ਘੁੱਪ ਹਨੇਰਾ
ਨਵੀ ਦਿੱਲੀ, 14 ਮਈ 2026 (ਵਿਸ਼ਵ ਵਾਰਤਾ) – ਕਿਊਬਾ ਇਸ ਸਮੇਂ ਆਪਣੇ ਸਭ ਤੋਂ ਵੱਡੇ ਊਰਜਾ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਦੇ ਊਰਜਾ ਮੰਤਰੀ ਨੇ ਕਿਹਾ ਹੈ ਕਿ ਕਿਊਬਾ ਕੋਲ ਹੁਣ ਡੀਜ਼ਲ ਅਤੇ ਫਿਊਲ ਆਇਲ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਹਾਲਾਤ ਬੇਹੱਦ ਗੰਭੀਰ ਹੋ ਗਏ ਹਨ। ਰਾਜਧਾਨੀ ਹਵਾਨਾ ਦੇ ਕਈ ਇਲਾਕਿਆਂ ਵਿੱਚ 20 ਤੋਂ 22 ਘੰਟੇ ਤੱਕ ਬਿਜਲੀ ਕਟੌਤੀ ਹੋ ਰਹੀ ਹੈ।
ਕਿਊਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਸੰਕਟ ਅਮਰੀਕਾ ਵੱਲੋਂ ਲਗਾਈਆਂ ਗਈਆਂ ਤੇਲ ਪਾਬੰਦੀਆਂ ਕਾਰਨ ਪੈਦਾ ਹੋਇਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ 2026 ਵਿੱਚ ਉਨ੍ਹਾਂ ਦੇਸ਼ਾਂ ‘ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਜੋ ਕਿਊਬਾ ਨੂੰ ਈਂਧਨ ਭੇਜਦੇ ਹਨ। ਇਸ ਤੋਂ ਬਾਅਦ ਵੈਨੇਜ਼ੁਏਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਨੇ ਤੇਲ ਦੀ ਸਪਲਾਈ ਲਗਭਗ ਬੰਦ ਕਰ ਦਿੱਤੀ ਹੈ।
ਊਰਜਾ ਸੰਕਟ ਵਿਚਾਲੇ ਕਿਊਬਾ ਦੇ ਊਰਜਾ ਮੰਤਰੀ ਵਿਸੇਂਟੇ ਡੇ ਲਾ ਓ ਲੇਵੀ ਨੇ ਟੀਵੀ ‘ਤੇ ਲਾਈਵ ਆ ਕੇ ਸਾਫ਼ ਕਿਹਾ ਕਿ ਦੇਸ਼ ਕੋਲ ਹੁਣ ਡੀਜ਼ਲ ਅਤੇ ਫਿਊਲ ਆਇਲ (ਈਂਧਨ) ਦਾ ਕੋਈ ਭੰਡਾਰ ਨਹੀਂ ਬਚਿਆ ਹੈ, ਸਾਡੇ ਹੱਥ ਵਿੱਚ ਹੁਣ ਕੁਝ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰਾ ਬਿਜਲੀ ਤੰਤਰ ਹੁਣ ਸਿਰਫ਼ ਸਥਾਨਕ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਭਰੋਸੇ ਚੱਲ ਰਿਹਾ ਹੈ। ਈਂਧਨ ਦੀ ਭਾਰੀ ਕਮੀ ਕਾਰਨ ਬਿਜਲੀ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਪਾ ਰਹੇ ਹਨ, ਸਰਕਾਰ ਇਸ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ।
ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਹਸਪਤਾਲ, ਸਕੂਲ ਅਤੇ ਸਰਕਾਰੀ ਦਫ਼ਤਰ ਵੀ ਪ੍ਰਭਾਵਿਤ ਹੋਏ ਹਨ। ਜਨਤਕ ਆਵਾਜਾਈ ਅਤੇ ਸੈਰ-ਸਪਾਟਾ ਉਦਯੋਗ ‘ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























