CBI ਦੇ ਸਾਬਕਾ ਡਾਇਰੈਕਟਰ ਵਿਜੇ ਸ਼ੰਕਰ ਦਾ ਦਿਹਾਂਤ
ਪਰਿਵਾਰ ਨੇ AIIMS ਨੂੰ ਦਾਨ ਕੀਤੀ ਮ੍ਰਿਤਕ ਦੇਹ
ਨਵੀ ਦਿੱਲੀ,3 ਦਸੰਬਰ (ਵਿਸ਼ਵ ਵਾਰਤਾ): ਕੇਂਦਰੀ ਜਾਂਚ ਬਿਊਰੋ (CBI) ਦੇ ਸਾਬਕਾ ਡਾਇਰੈਕਟਰ ਵਿਜੇ ਸ਼ੰਕਰ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਮੰਗਲਵਾਰ ਨੂੰ ਦੇਹਾਂਤ ਹੋ ਗਿਆ। 76 ਸਾਲਾ ਸ਼ੰਕਰ ਪਿਛਲੇ ਕੁਝ ਸਮੇਂ ਤੋਂ ਨੋਇਡਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਏਮਜ਼ ਨੂੰ ਦਾਨ ਕੀਤਾ ਜਾਵੇਗਾ।
ਵਿਜੇ ਸ਼ੰਕਰ 1969 ਬੈਚ ਦੇ ਉੱਤਰ ਪ੍ਰਦੇਸ਼ ਕਾਡਰ ਦੇ IPS ਅਧਿਕਾਰੀ ਸਨ। ਉਹ 12 ਦਸੰਬਰ 2005 ਤੋਂ 31 ਜੁਲਾਈ 2008 ਤੱਕ ਸੀਬੀਆਈ ਦੇ ਡਾਇਰੈਕਟਰ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸੀਬੀਆਈ ਨੇ ਕਈ ਅਹਿਮ ਮਾਮਲਿਆਂ ਦੀ ਜਾਂਚ ਕੀਤੀ।ਜਿਸ ਵਿੱਚ ਸਭ ਤੋਂ ਚਰਚਿਤ ਆਰੂਸ਼ੀ-ਹੇਮਰਾਜ ਡਬਲ ਮਰਡਰ ਕੇਸ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਤੇਲਗੀ ਘੁਟਾਲੇ ਦੀ ਜਾਂਚ ਵਿੱਚ ਮੁੱਖ ਭੂਮਿਕਾ ਨਿਭਾਈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/