Forbes India Rich List 2025 :ਦੇਸ਼ ਦੀ ਸਭ ਤੋਂ ਅਮੀਰ ਔਰਤ ਬਣੀ ਹਰਿਆਣਾ ਦੀ ਇਹ ਮਹਿਲਾ
- ਅੰਬਾਨੀ-ਅਡਾਨੀ ਤੋਂ ਬਾਅਦ ਤੀਜਾ ਸਥਾਨ ਕੀਤਾ ਪ੍ਰਾਪਤ
- ਜਾਣੋ ਕਿੰਨੀ ਹੈ ਕੁੱਲ ਜਾਇਦਾਦ
ਹਰਿਆਣਾ, 10 ਅਕਤੂਬਰ 2025 (ਵਿਸ਼ਵ ਵਾਰਤਾ): ਹਿਸਾਰ ਤੋਂ ਵਿਧਾਇਕ ਅਤੇ ਓਪੀ ਜਿੰਦਲ ਗਰੁੱਪ ਦੀ ਮੁਖੀ ਸਾਵਿਤਰੀ ਜਿੰਦਲ ਫੋਰਬਸ ਇੰਡੀਆ ਰਿਚ ਲਿਸਟ 2025 ਵਿੱਚ ਭਾਰਤ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ।39.6 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ, ਉਹ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਤੋਂ ਬਾਅਦ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਚੁੱਕੀ ਹੈ।
ਇਹ ਸੂਚੀ ਵੀਰਵਾਰ (9 ਅਕਤੂਬਰ) ਨੂੰ ਜਾਰੀ ਕੀਤੀ ਗਈ। ਸਾਵਿਤਰੀ ਜਿੰਦਲ ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ 48ਵੇਂ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਪ੍ਰਕਾਸ਼ਿਤ ਫੋਰਬਸ ਅਰਬਪਤੀਆਂ ਦੀ ਸੂਚੀ ‘ਚ ਸਾਵਿਤਰੀ ਜਿੰਦਲ ਦੀ ਦੌਲਤ $35.5 ਬਿਲੀਅਨ ਸੀ। ਸਾਵਿਤਰੀ ਜਿੰਦਲ ਦੀ ਦੌਲਤ ਵਿੱਚ 6 ਮਹੀਨਿਆਂ ਵਿੱਚ 4.1 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਇਹ ਪ੍ਰਾਪਤੀ ਅਜਿਹੇ ਸਮੇਂ ਆਈ ਹੈ ਜਦੋਂ ਜਦੋਂ ਕਿ ਭਾਰਤ ਦੇ ਸਿਖਰਲੇ 100 ਸਭ ਤੋਂ ਅਮੀਰ ਲੋਕਾਂ ਦੀ ਕੁੱਲ ਜਾਇਦਾਦ 9% ਘਟ ਕੇ 1 ਟ੍ਰਿਲੀਅਨ ਡਾਲਰ ਜਾਂ ਲਗਭਗ 88 ਲੱਖ ਕਰੋੜ ਰੁਪਏ ਰਹਿ ਗਈ ਹੈ।ਪਿਛਲੇ ਸਾਲ ਉਨ੍ਹਾਂ ਦੀ ਕੁੱਲ ਜਾਇਦਾਦ $1.1 ਟ੍ਰਿਲੀਅਨ, ਜਾਂ ਲਗਭਗ ₹97 ਲੱਖ ਕਰੋੜ ਸੀ। ਪਰ ਜਿੰਦਲ ਗਰੁੱਪ ਲਗਾਤਾਰ ਅੱਗੇ ਵਧ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























