Flights canceled: ਜਵਾਲਾਮੁਖੀ ਫਟਣ ਕਾਰਨ ਬਾਲੀ ਤੋਂ ਆਉਣ- ਜਾਣ ਵਾਲੀਆਂ ਉਡਾਣਾਂ ਰੱਦ
ਨਵੀਂ ਦਿੱਲੀ, 13 ਨਵੰਬਰ (ਵਿਸ਼ਵ ਵਾਰਤਾ): ਕਈ ਆਸਟ੍ਰੇਲੀਅਨ ਏਅਰਲਾਈਨਾਂ ਨੇ ਇੰਡੋਨੇਸ਼ੀਆ ਦੇ ਪ੍ਰਸਿੱਧ ਛੁੱਟੀਆਂ ਮਨਾਉਣ ਵਾਲੇ ਟਾਪੂ ਬਾਲੀ ਤੋਂ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਇੰਡੋਨੇਸ਼ੀਆ ‘ਚ ਹਾਲੀਡੇ ਆਈਲੈਂਡ ਨੇੜੇ ਜਵਾਲਾਮੁਖੀ ਫਟਣ ਨਾਲ ਆਸਪਾਸ ਦੇ ਇਲਾਕਿਆਂ ‘ਚ ਖਤਰਨਾਕ ਰਾਖ ਦੇ ਬੱਦਲ ਛਾਏ ਹੋਏ ਹਨ। ਇਸ ਕਾਰਨ ਕਈ ਏਅਰਲਾਈਨਜ਼ ਨੇ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਦੇ ਬਾਲੀ ਵਿਚਕਾਰ ਉਡਾਣਾਂ ਰੱਦ (Flights canceled) ਕਰ ਦਿੱਤੀਆਂ ਹਨ।
ਕੈਂਟਾਸ, ਜੈਟਸਟਾਰ ਅਤੇ ਵਰਜਿਨ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਰਾਖ ਉਡਾਣਾਂ ਲਈ ਸੁਰੱਖਿਅਤ ਨਹੀਂ ਹੈ। ਜੈਟਸਟਾਰ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸਮੇਂ ਅਨੁਸਾਰ ਦੁਪਹਿਰ 12 ਵਜੇ ਤੱਕ ਬਾਲੀ ਤੋਂ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਜਵਾਲਾਮੁਖੀ ਦੇ ਫਟਣ ਕਾਰਨ ਅਸਮਾਨ ਵਿੱਚ 9 ਕਿਲੋਮੀਟਰ ਦੀ ਉਚਾਈ ਤੱਕ ਰਾਖ ਫੈਲ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/