Breaking : ਥਾਣਾ ਸਿਟੀ ਜਲਾਲਾਬਾਦ ਵਿਖੇ ਧਮਾਕਾ
ਚੰਡੀਗੜ੍ਹ, 13 ਸਤੰਬਰ (ਵਿਸ਼ਵ ਵਾਰਤਾ) ਫਾਜ਼ਿਲਕਾ ਜ਼ਿਲ੍ਹੇ ਅਧੀਨ ਪੈਂਦੇ ਜਲਾਲਾਬਾਦ ਸਿਟੀ ਪੁਲਿਸ ਥਾਣੇ ਨੇੜੇ ਅੱਜ ਤੜਕੇ ਸਵੇਰੇ ਧਮਾਕਾ ਹੋਣ ਦੀ ਖ਼ਬਰ ਹੈ। ਹਾਲਾਂਕਿ ਪੁਲਿਸ ਨੇ ਇਸ ਨੂੰ ਗ੍ਰਨੇਡ ਹਮਲੇ ਤੋਂ ਇਨਕਾਰ ਕੀਤਾ ਹੈ। ਇਸ ਧਮਾਕੇ ਕਾਰਨ ਥਾਣੇ ਦੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕਾ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਹਲਚਲ ਪੈਦਾ ਹੋ ਗਈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ ਲਗਭਗ 2 ਵਜੇ ਧਮਾਕੇ ਦੀ ਅਵਾਜ਼ ਆਈ ਸੀ। ਇਸ ਲਈ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਨ ਦੱਸਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ।ਸਿਰਫ਼ ਦੋ ਪੁਰਾਣੀਆਂ ਕਾਰਾਂ ਦੇ ਸ਼ੀਸ਼ੇ ਟੁੱਟੇ ਹਨ, ਥਾਣਾ ਸਿਟੀ ਵਿਚ ਪੁਰਾਣੀਆਂ ਕਾਰਾਂ ਖੜੀਆਂ ਸਨ, ਜਿਨ੍ਹਾਂ ਵਿਚ ਬੈਟਰੀ ਦਾ ਧਮਾਕਾ ਵੀ ਹੋ ਸਕਦਾ ਹੈ, ਪਰ ਜਾਂਚ ਵਿਚ ਹੀ ਸਾਹਮਣੇ ਆਏਗਾਾ ਕਿ ਧਮਾਕੇ ਦਾ ਕੀ ਕਾਰਨ ਸੀ। ਉਨ੍ਹਾਂ ਗਰਨੇਡ ਧਮਾਕੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਗਰਨੇਡ ਧਮਾਕਾ ਬਹੁਤ ਵੱਡਾ ਹੁੰਦਾ ਹੈ ਅਤੇ ਇਸ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ਼ ਵੀ ਖੰਘਾਲੇ ਵੀ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਾਸੀ ਬਿਲਕੁਲ ਵੀ ਘਬਰਾਉਣ ਨਾ, ਪੰਜਾਬ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਮੇਸ਼ਾ ਹਾਜ਼ਰ ਹੈ।






















