Ethiopia Volcano erupts: ਇਥੋਪੀਆ ‘ਚ ਫਟਿਆ ਜਵਾਲਾਮੁਖੀ; ਦੂਰ-ਦੂਰ ਤੱਕ ਛਾਏ ਰਾਖ ਦੇ ਗੁਬਾਰ
– ਕਈ ਉਡਾਣਾਂ ਪ੍ਰਭਾਵਿਤ
– ਜਾਣੋ ਭਾਰਤ ‘ਤੇ ਕੀ ਪ੍ਰਭਾਵ
ਨਵੀ ਦਿੱਲੀ, 24 ਨਵੰਬਰ 2025 (ਵਿਸ਼ਵ ਵਾਰਤਾ): ਇਥੋਪੀਆ ਦਾ ਹੇਲੀ ਗੁੱਬੀ ਜਵਾਲਾਮੁਖੀ ਇਕ ਵਾਰ ਫਿਰ ਸਰਗਰਮ (Ethiopia Volcano erupts) ਹੋ ਗਿਆ ਹੈ। ਜਿਸ ਨਾਲ ਸੁਆਹ ਦਾ ਗੁਬਾਰ ਆਸਮਾਨ ‘ਚ ਛਾਅ ਗਿਆ। ਭਾਰਤੀ ਹਵਾਬਾਜ਼ੀ ਅਧਿਕਾਰੀ ਅਤੇ ਏਅਰਲਾਈਨਾਂ ਸੋਮਵਾਰ ਸ਼ਾਮ ਤੋਂ ਹੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ ਤਾਂ ਜੋ ਉਡਾਣ ਸੰਚਾਲਨ ‘ਤੇ ਕਿਸੇ ਵੀ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ। ਜਵਾਲਾਮੁਖੀ ਦੀ ਰਾਖ ਦੇ ਕਣ ਇੰਜਣਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਅੰਤਰਰਾਸ਼ਟਰੀ ਹਵਾਬਾਜ਼ੀ ਪ੍ਰੋਟੋਕੋਲ ਦੇ ਤਹਿਤ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਇਥੋਪੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਕੰਨੂਰ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਫਲਾਈਟ 6E 1433 ਨੂੰ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਏਅਰਲਾਈਨਜ਼ ਨੇ ਕਿਹਾ ਕਿ ਕੰਨੂਰ ਤੋਂ ਅਬੂ ਧਾਬੀ ਜਾ ਰਹੀ ਇੰਡੀਗੋ ਦੀ ਉਡਾਣ, ਜਿਸਨੂੰ ਅਹਿਮਦਾਬਾਦ ਭੇਜਿਆ ਗਿਆ ਸੀ, ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਸੁਰੱਖਿਅਤ ਅਹਿਮਦਾਬਾਦ ਪਹੁੰਚ ਗਈ ਹੈ।
ਦਰਅਸਲ, ਐਤਵਾਰ ਨੂੰ ਇਥੋਪੀਆ ਦੇ ਅਫਾਰ ਖੇਤਰ ਵਿੱਚ ਸਥਿਤ ਹੇਲੀ ਗੁਬੀ ਜਵਾਲਾਮੁਖੀ ਵਿੱਚ ਲਗਭਗ 10 ਹਜ਼ਾਰ ਸਾਲਾਂ ਬਾਅਦ ਪਹਿਲੀ ਵਾਰ ਵਿਸਫੋਟਕ ਗਤੀਵਿਧੀ ਦਰਜ ਕੀਤੀ ਗਈ। ਵਿਗਿਆਨੀਆਂ ਨੇ ਇਸ ਘਟਨਾ ਨੂੰ ਇਤਿਹਾਸ ਦੇ ਖੇਤਰ ਦੀਆਂ ਸਭ ਤੋਂ ਅਸਾਧਾਰਨ ਘਟਨਾਵਾਂ ਵਿੱਚੋਂ ਇੱਕ ਦੱਸਿਆ ਹੈ। ਵਿਗਿਆਨੀਆਂ ਨੇ ਜਵਾਲਾਮੁਖੀ ਫਟਣ ਤੋਂ ਨਿਕਲਣ ਵਾਲੀ ਰਾਖ ਦੇ ਉੱਤਰੀ ਭਾਰਤ ਵੱਲ ਵਧਣ ਦੀ ਉਮੀਦ ਜਤਾਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























