ਵੱਡਾ ਹਾਦਸਾ! ਡੂੰਘੀ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
– 30 ਤੋਂ ਵੱਧ ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ
ਇਥੋਪੀਆ, 15 ਜੂਨ 2026 (ਵਿਸ਼ਵ ਵਾਰਤਾ): ਇਥੋਪੀਆ ਦੇ ਉੱਤਰੀ ਅੰਹਾਰਾ ਇਲਾਕੇ ਵਿੱਚ ਇੱਕ ਬੱਸ ਹਾਦਸੇ ਦੌਰਾਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਕੋਮਬੋਲਚਾ ਸ਼ਹਿਰ ਪ੍ਰਸ਼ਾਸਨ ਦੇ ਪੁਲਿਸ ਵਿਭਾਗ ਅਨੁਸਾਰ, ਖਚਾਖਚ ਭਰੀ ਇਹ ਬੱਸ ਡੇਸੀ ਇਲਾਕੇ ਤੋਂ ਰਾਜਧਾਨੀ ਅਦੀਸ ਅਬਾਬਾ ਜਾ ਰਹੀ ਸੀ, ਜਦੋਂ ਉਹ ਸੜਕ ਤੋਂ ਫਿਸਲ ਕੇ ਖੱਡ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਵਿੱਚ ਦੇਰੀ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਅਤੇ ਐਂਬੂਲੈਂਸ ਸੇਵਾਵਾਂ ਦੀ ਘਾਟ ਕਾਰਨ ਐਮਰਜੈਂਸੀ ਮਦਦ ਪਹੁੰਚਣ ਵਿੱਚ ਦੇਰੀ ਹੋਈ, ਇਸ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਜ਼ਖਮੀ ਸਵਾਰੀਆਂ ਨੂੰ ਪਬਲਿਕ ਟ੍ਰਾਂਸਪੋਰਟ ਰਾਹੀਂ ਲਿਜਾਣਾ ਪਿਆ।ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























