ਹਾਕੀ ਵਿਸ਼ਵ ਕੱਪ: ਇੰਗਲੈਂਡ ਤੋਂ ਫਿਰ ਮੈਚ ਹਾਰਿਆ ਭਾਰਤ
-ਇੰਗਲੈਂਡ ਨੇ ਰੋਮਾਂਚਕ ਮੁਕਾਬਲੇ ਵਿੱਚ 4-2 ਨਾਲ ਜਿੱਤ ਕੀਤੀ ਦਰਜ
ਨਵੀ ਦਿੱਲੀ, 17 ਅਗਸਤ (ਵਿਸ਼ਵ ਵਾਰਤਾ) – ਹਾਕੀ ਵਿਸ਼ਵ ਕੱਪ ਵਿੱਚ ਪੂਲ ਡੀ ਦੇ ਮੈਚ ਦੌਰਾਨ ਭਾਰਤੀ ਪੁਰਸ਼ ਟੀਮ ਨੂੰ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਤੀਜੇ ਕੁਆਰਟਰ ਵਿੱਚ ਪੱਛੜ ਗਈ ਸੀ ਅਤੇ ਉਸ ਤੋਂ ਬਾਅਦ ਵਾਪਸੀ ਨਹੀਂ ਕਰ ਸਕੀ।
ਸੋਮਵਾਰ ਨੂੰ ਐਮਸਟਲਵੀਨ ਦੇ ਵੈਗਨਰ ਸਟੇਡੀਅਮ ਵਿੱਚ ਭਾਰਤ ਹਾਫ਼ ਟਾਈਮ ਤੱਕ 2-1 ਨਾਲ ਅੱਗੇ ਸੀ। ਪਰ, ਦੂਜੇ ਹਾਫ਼ ਵਿੱਚ ਇੰਗਲੈਂਡ ਨੇ ਤਿੰਨ ਗੋਲ ਕਰਕੇ ਮੈਚ ਪਲਟ ਦਿੱਤਾ। ਇਸ ਹਾਰ ਨਾਲ ਵਰਲਡ ਕੱਪ ਵਿੱਚ ਇੰਗਲੈਂਡ ਖ਼ਿਲਾਫ਼ ਭਾਰਤ ਦੀ ਜਿੱਤ ਦਾ ਇੰਤਜ਼ਾਰ 32 ਸਾਲ ਦਾ ਹੋ ਗਿਆ। ਉਸ ਨੇ ਆਖਰੀ ਵਾਰ 1994 ਵਿੱਚ ਇੰਗਲੈਂਡ ਨੂੰ ਹਰਾਇਆ ਸੀ। ਇੰਡੀਆ ਦਾ ਅਗਲਾ ਮੈਚ 19 ਅਗਸਤ ਨੂੰ ਪਾਕਿਸਤਾਨ ਨਾਲ ਹੋਵੇਗਾ।
ਭਾਰਤੀ ਟੀਮ
ਹਰਮਨਪ੍ਰੀਤ ਸਿੰਘ (ਕਪਤਾਨ), ਮੋਹਿਤ ਸ਼ਸ਼ੀਕੁਮਾਰ (ਗੋਲਕੀਪਰ), ਸੂਰਜ ਕਰਕੇਰਾ, ਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਭਿਸ਼ੇਕ, ਮੰਦੀਪ ਸਿੰਘ, ਹਾਰਦਿਕ ਸਿੰਘ, ਦਿਲਪ੍ਰੀਤ ਸਿੰਘ, ਸੁਮਿਤ ਵਾਲਮੀਕਿ, ਨੀਲਕਾਂਤ ਸ਼ਰਮਾ, ਆਦਿੱਤਿਆ ਲਾਲਾਗੇ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਵਿਵੇਕ ਪ੍ਰਸਾਦ, ਸੁਖਜੀਤ ਸਿੰਘ, ਯਸ਼ਦੀਪ ਸਿਵਾਚ, ਸੰਜੇ ਰਾਣਾ, ਸ਼ਿਲਾਨੰਦ ਲਾਕੜਾ, ਰਾਜਿੰਦਰ ਸਿੰਘ ਜੂਨੀਅਰ।
ਇੰਗਲੈਂਡ ਟੀਮ
ਜੈਚਰੀ ਵੌਲੇਸ (ਕਪਤਾਨ), ਨਿਕੋਲਸ ਪਾਰਕ, ਜੈਕ ਵੌਲਰ, ਥਾਮਸ ਸੌਰਸਬੀ, ਹੈਨਰੀ ਕ੍ਰੌਫਟ, ਸੈਮ ਵਾਰਡ, ਜੇਮਸ ਅਲਬਰੀ, ਫਿਲ ਰੋਪਰ, ਜੇਮਸ ਮਜ਼ਾਰੇਜੋ (ਗੋਲਕੀਪਰ), ਸਟੂਅਰਟ ਰਸ਼ਮੇਅਰ, ਟਿਮੋਥੀ ਨਰਸ, ਡੇਵਿਡ ਗੂਡਫੀਲਡ, ਓਲੀਵਰ ਪੇਨ (ਗੋਲਕੀਪਰ), ਨਿਕੋਲਸ ਬੰਡੁਰਾਕ, ਜੇਮਸ ਗੌਲ, ਲਿਆਮ ਸੈਨਫੋਰਡ, ਕੌਨਰ ਵਿਲੀਅਮਸਨ, ਵਿਲ ਕੈਲਨਨ, ਸੈਮੂਅਲ ਹੂਪਰ, ਬੇਨ ਫੌਕਸ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























