ED ਰੇਡ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਚੰਡੀਗੜ੍ਹ, 7 ਮਈ 2026 (ਵਿਸ਼ਵ ਵਾਰਤਾ)– ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰਜ਼ ਸੁਸਾਇਟੀ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਆਈ.ਟੀ. ਸੈਕਟਰ ਵਿੱਚ ਕੰਮ ਕਰਨ ਵਾਲੇ ਇੱਕ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ED ਦੀ ਟੀਮ ਨੂੰ ਆਉਂਦਾ ਦੇਖ ਫੜੇ ਜਾਣ ਦੇ ਡਰ ਤੋਂ ਰਿਹਾਇਸ਼ੀ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਨਕਦੀ ਨਾਲ ਭਰੇ ਬੈਗ ਹੇਠਾਂ ਸੁੱਟ ਦਿੱਤੇ ਗਏ। ਉੱਪਰੋਂ 2 ਬੈਗ ਸੁੱਟੇ ਗਏ, ਜਿਨ੍ਹਾਂ ਵਿੱਚ 500-500 ਰੁਪਏ ਦੇ ਨੋਟਾਂ ਦੀਆਂ ਗੁੱਡੀਆਂ ਭਰੀਆਂ ਹੋਈਆਂ ਸਨ। ਪਿਛਲੇ 8 ਘੰਟਿਆਂ ਤੋਂ ED ਦੀ ਕਾਰਵਾਈ ਚੱਲ ਰਹੀ ਹੈ। ਟੀਮ ਫਲੈਟ ਦੇ ਅੰਦਰ ਜਾਂਚ ਕਰ ਰਹੀ ਹੈ ਅਤੇ ਸੁਰੱਖਿਆ ਬਲ ਮੌਕੇ ‘ਤੇ ਮੌਜੂਦ ਹਨ। ਇਸ ਵਿਚਾਲੇ ਹੀ ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਇਆ ਕਿ ਜਿਸ ਕਾਰੋਬਾਰੀ ਨਿਤਿਨ ਗੋਹਿਲ ਦੇ ਘਰ ਰੇਡ ਹੋਈ ਹੈ, ਉਹ CM ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦਾ ਕਰੀਬੀ ਹੈ। ਇਹ ਰੁਪਏ ਵੀ OSD ਦੇ ਹੀ ਸਨ।
CM ਭਗਵੰਤ ਮਾਨ ਦਾ ED ਰੇਡ ‘ਤੇ ਪਹਿਲਾ ਬਿਆਨ ਆਇਆ ਹੈ। CM ਨੇ ਕਿਹਾ ਕਿ ED ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਉਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਹਨ।ਦੱਸ ਦਈਏ ਕਿ ਸ਼ੁਕਰਾਨਾ ਯਾਤਰਾ ‘ਤੇ ਨਿਕਲੇ CM ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਇਨ੍ਹਾਂ ਇਲਜ਼ਾਮਾਂ ਨੂੰ ਸਾਫ ਨਕਾਰ ਦਿੱਤਾ ਹੈ। CM ਨੇ ਕਿਹਾ ਕਿ ਜਿਨ੍ਹਾਂ ‘ਤੇ ED ਦੀ ਰੇਡ ਹੋਈ ਹੈ, ਉਨ੍ਹਾਂ ਨਾਲ ਸਾਡਾ ਕੋਈ ਸਬੰਧ ਨਹੀਂ, ਉਹ ਕਿਸੇ ਪੁਰਾਣੀ ਕੰਪਨੀ ਦੇ ਸਿਲਸਿਲੇ ਵਿੱਚ ਆਏ ਹਨ। ਸਾਡਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























