ED ਵੱਲੋਂ ਯੁਵਰਾਜ, ਰੌਬਿਨ ਉਥੱਪਾ, ਸੋਨੂੰ ਸੂਦ ਸਣੇ ਕਈ ਵੱਡੀ ਹਸਤੀਆਂ ਵਿਰੁੱਧ ਵੱਡੀ ਕਾਰਵਾਈ
– ਕਰੋੜਾਂ ਦੀ ਜਾਇਦਾਦ ਕੀਤੀ ਜ਼ਬਤ
ਨਵੀ ਦਿੱਲੀ, 19 ਦਸੰਬਰ 2025 (ਵਿਸ਼ਵ ਵਾਰਤਾ): ਈਡੀ ਨੇ ਸੱਟੇਬਾਜ਼ੀ ਐਪ ਸਕੈਂਡਲ ਦੇ ਸਬੰਧ ਵਿੱਚ ਕਈ ਪ੍ਰਮੁੱਖ ਹਸਤੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੱਟੇਬਾਜ਼ੀ ਦੇ ਇੱਕ ਮਾਮਲੇ ਵਿੱਚ ਕ੍ਰਿਕਟਰ ਯੁਵਰਾਜ ਸਿੰਘ, ਰੌਬਿਨ ਉਥੱਪਾ, ਅਦਾਕਾਰ ਸੋਨੂੰ ਸੂਦ, ਨੇਹਾ ਸ਼ਰਮਾ ਅਤੇ ਹੋਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ।
ਜਿਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਯੁਵਰਾਜ ਸਿੰਘ, ਰੌਬਿਨ ਉਥੱਪਾ, ਫਿਲਮ ਅਦਾਕਾਰਾ ਉਰਵਸ਼ੀ ਰੌਤੇਲਾ, ਸੋਨੂੰ ਸੂਦ, ਮਿਮੀ ਚੱਕਰਵਰਤੀ, ਅੰਕੁਸ਼ ਹਾਜ਼ਰਾ ਅਤੇ ਨੇਹਾ ਸ਼ਰਮਾ ਸ਼ਾਮਲ ਹਨ। ਮਿਮੀ ਚੱਕਰਵਰਤੀ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਹੈ।
ਸੂਤਰਾਂ ਅਨੁਸਾਰ, ਯੁਵਰਾਜ ਸਿੰਘ ਦੀ 2.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਰੌਬਿਨ ਉਥੱਪਾ – 8.26 ਲੱਖ ਰੁਪਏ, ਉਰਵਸ਼ੀ ਰੌਤੇਲਾ – 2.02 ਕਰੋੜ ਰੁਪਏ, ਸੋਨੂੰ ਸੂਦ – 1 ਕਰੋੜ ਰੁਪਏ, ਮਿਮੀ ਚੱਕਰਵਰਤੀ ਦੀਆਂ 59 ਲੱਖ ਰੁਪਏ, ਅੰਕੁਸ਼ ਹਜ਼ਾਰਾ ਦੀਆਂ 47.20 ਲੱਖ ਰੁਪਏ ਅਤੇ ਨੇਹਾ ਸ਼ਰਮਾ ਦੀਆਂ 1.26 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਈਡੀ ਦੀ ਅੱਜ ਦੀ ਕਾਰਵਾਈ ਵਿੱਚ 7.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ 1xBet ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਹ ਅਸਥਾਈ ਕੁਰਕੀ ਦੀ ਕਾਰਵਾਈ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























